ਰਾਹੁਲ ਗਾਂਧੀ ਦੇਖ ਰਹੇ ਹਨ ਦਿਨ ਵਿੱਚ ਸੁਪਨੇ : ਅਮਿਤ ਸ਼ਾਹ

ਨਵੀਂ ਦਿੱਲੀ, 30 ਨਵੰਬਰ (ਸ.ਬ.) ਰਾਜਸਥਾਨ ਦੇ ਨਾਗੌਰ ਵਿੱਚ ਇਕ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕੀਤੀ| ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਿਨ ਵਿੱਚ ਹੀ ਸੁਪਨੇ ਦੇਖ ਰਹੇ ਹਨ| ਸ਼ਾਹ ਨੇ ਕਿਹਾ ਕਿ ਭਾਜਪਾ ਦੀ ਰਾਜਸਥਾਨ ਵਿੱਚ ਜਿੱਤ ਪੱਕੀ ਹੈ| ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜ ਵਿੱਚ ਵਸੁੰਦਰਾ ਰਾਜੇ ਦੀ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਾਪਸੀ ਕਰਦੀ ਹੈ ਤਾਂ ਦੇਸ਼ਭਰ ਵਿੱਚ ਘੁਸਪੈਠੀਆਂ ਨੂੰ ਚੁਣ-ਚੁਣ ਕੇ ਬੀ.ਜੇ.ਪੀ. ਬਾਹਰ ਕੱਢੇਗੀ| ਉਨ੍ਹਾਂ ਨੇ ਜਨਤਾ ਤੋਂ ਇਕ ਵਾਰ ਫਿਰ ਤੋਂ ਵਸੁੰਧਰਾ ਸਰਕਾਰ ਨੂੰ ਜਿਤਾਉਣ ਦੀ ਅਪੀਲ ਕੀਤੀ|

Leave a Reply

Your email address will not be published. Required fields are marked *