ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਕੇਂਦਰੀ ਚੋਣ ਅਥਾਰਟੀ ਨੇ ਦਿੱਤਾ ਸਰਟੀਫਿਕੇਟ

ਨਵੀਂ ਦਿੱਲੀ, 16 ਦਸੰਬਰ (ਸ.ਬ.) ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਅਹੁਦਾ ਸੰਭਾਲ ਲਿਆ ਹੈ| ਇਸ ਮੌਕੇ ਸੋਨੀਆ ਗਾਂਧੀ ਵੀ ਮੌਜੂਦ ਰਹੀ| ਤਾਜਪੋਸ਼ੀ ਦਾ ਪ੍ਰੋਗਰਾਮ ਸਵੇਰੇ 11 ਵਜੇ ਕਾਂਗਰਸ ਦੀ ਸੈਂਟਰਲ ਚੋਣ ਅਥਾਰਟੀ ਦੇ ਚੇਅਰਮੈਨ ਮੁੱਲਾਪੁੱਲੀ ਰਾਮਚੰਦਰਨ ਨੇ ਪ੍ਰਧਾਨ ਚੁਣੇ ਜਾਣ ਦਾ ਪ੍ਰਮਾਣ ਪੱਤਰ ਦਿੱਤਾ|
ਉਨ੍ਹਾਂ ਦੀ ਤਾਜਪੋਸ਼ੀ ਲਈ ਪਾਰਟੀ ਹੈਡ ਕੁਆਰਟਰ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ| ਰਾਹੁਲ ਦੀ ਮਾਂ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਦੇ ਰੂਪ ਵਿੱਚ ਜ਼ਿੰਮੇਵਾਰੀ ਨੂੰ ਸੰਭਾਲ ਲਿਆ| ਪ੍ਰਮਾਣ ਪੱਤਰ ਲੈਣ ਲਈ ਵੱਖ ਤੋਂ ਪ੍ਰੋਗਰਾਮ ਦਾ ਆਯੋਜਨਾ ਕਾਂਗਰਸ ਵਿੱਚ ਪਹਿਲੀ ਵਾਰ ਹੋਇਆ ਹੈ|
ਕਾਂਗਰਸ ਹੈਡ ਕੁਆਰਟਰ ਤੇ ਅੱਜ ਸਵੇਰ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ| ਸਮਰਥਕ ਬੈਂਡ ਬਾਜੇ ਅਤੇ ਪੋਸਟਰ-ਬੈਨਰ ਨਾਲ ਪਾਰਟੀ ਦਫ਼ਤਰ ਪੁੱਜੇ| ਪਾਰਟੀ ਹੈਡ ਕੁਆਰਟਰ ਕੋਲ ਸੁਰੱਖਿਆ ਵੀ ਵਧਾਈ ਗਈ| ਇਸ ਲਈ 24 ਅਕਬਰ ਰੋਡ ਸਥਿਤ ਕਾਂਗਰਸ ਦਫ਼ਤਰ ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਤੋਂ ਇਲਾਵਾ ਹੋਰ ਰਾਜਾਂ ਦੇ ਮੁੱਖ ਲੀਡਰ ਅਤੇ ਵਰਕਰ ਸ਼ਾਮਲ ਹੋਏ| ਇਸ ਤਾਜਪੋਸ਼ੀ ਦੇ ਨਾਲ ਹੀ ਰਾਹੁਲ ਗਾਂਧੀ ਨੇ 132 ਸਾਲ ਪੁਰਾਣੀ ਪਾਰਟੀ ਦੀ ਵਿਰਾਸਤ ਨੂੰ ਸੰਭਾਲ ਲਿਆ| ਰਾਹੁਲ ਦੀ ਤਾਜਪੋਸ਼ੀ ਲਈ ਕਾਂਗਰਸ ਦਫ਼ਤਰ ਨੂੰ ਸਜਾਇਆ ਗਿਆ|
ਇਸ ਦੌਰਾਨ ਰਾਹੁਲ ਗਾਂਧੀ ਵਲੋਂ ਕਾਂਗਰਸ ਪ੍ਰਧਾਨ ਅਹੁਦੇ ਦੀ ਕਮਾਨ ਸੰਭਾਲਣ ਤੋਂ ਬਾਅਦ ਬਤੌਰ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਆਪਣਾ ਆਖਰੀ ਭਾਸ਼ਣ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ 20 ਸਾਲ ਪਹਿਲਾਂ ਮੈਂ ਇਸੇ ਤਰ੍ਹਾਂ ਸੰਬੋਧਨ ਕੀਤਾ ਸੀ| ਉਸ ਸਮੇਂ ਵੀ ਮੇਰੇ ਹੱਥ ਕੰਬ ਰਹੇ ਸੀ| ਰਾਹੁਲ ਨੂੰ ਕਾਂਗਰਸ ਦੀ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੰਦੀ ਹਾਂ| ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਨਾਲ ਵਿਆਹ ਤੋਂ ਬਾਅਦ ਮੇਰੀ ਰਾਜਨੀਤੀ ਨਾਲ ਪਛਾਣ ਹੋਈ ਹੈ|
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਾਹਮਣੇ ਨਵਾਂ ਦੌਰ ਅਤੇ ਉਮੀਦਾਂ ਹਨ| ਗਾਂਧੀ ਪਰਿਵਾਰ ਦਾ ਹਰ ਮੈਂਬਰ ਦੇਸ਼ ਦੀ ਆਜ਼ਾਦੀ ਲਈ ਜੇਲ ਗਿਆ| ਇੰਦਰਾ ਨੇ ਉਨ੍ਹਾਂ ਨੂੰ ਬੇਟੀ ਦੀ ਤਰ੍ਹਾਂ ਅਪਣਾਇਆ| ਸੋਨੀਆ ਨੇ ਕਿਹਾ ਕਿ ਇੰਦਰਾ ਦੇ ਕਤਲ ਨੇ ਮੇਰਾ ਜੀਵਨ ਬਦਲ ਦਿੱਤਾ| ਮੈਂ ਆਪਣੇ ਪਤੀ ਅਤੇ ਬੱਚਿਆਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੁੰਦੀ ਸੀ ਪਰ ਫਿਰ ਮੇਰਾ ਸਹਾਰਾ,ਮੇਰੇ ਪਤੀ ਨੂੰ ਵੀ ਮੇਰੇ ਤੋਂ ਖੋਹ ਲਿਆ ਗਿਆ, ਉਹ ਮੇਰੇ ਲਈ ਬਹੁਤ ਮੁਸ਼ਕਲ ਦੌਰ ਸੀ|

Leave a Reply

Your email address will not be published. Required fields are marked *