ਰਾਹੁਲ ਗਾਂਧੀ ਵੱਲੋਂ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸ਼ਰਧਾਂਜਲੀ


ਨਵੀਂ ਦਿੱਲੀ, 25 ਨਵੰਬਰ (ਸ.ਬ.)  ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸ਼ਰਧਾਂਜਲੀ ਦਿੱਤੀ| ਉਨ੍ਹਾਂ ਨੇ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਦਿਆ ਕਿਹਾ ਕਿ ਗੋਗੋਈ ਉਨ੍ਹਾਂ ਦੇ ਗੁਰੂ ਸਨ| ਉਹਨਾਂ ਕਿਹਾ ਕਿ ਗੋਗੋਈ ਦਾ ਦਿਹਾਂਤ ਉਨ੍ਹਾਂ ਲਈ ਨਿੱਜੀ ਨੁਕਸਾਨ ਹੈ| ਗੋਆ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਗੁਹਾਟੀ ਆਉਣ ਤੋਂ ਬਾਅਦ ਉਹ ਸਿੱਧਾ ਸ਼੍ਰੀਮੰਤ ਸ਼ੰਕਰਦੇਵ               ਕਲਾਖੇਤਰ ਪਹੁੰਚੇ, ਜਿੱਥੇ ਗੋਗੋਈ ਦੀ ਮ੍ਰਿਤਕ ਦੇਹ ਨੂੰ ਜਨਤਾ ਦੇ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਹੈ| 
ਇਸ ਦੌਰਾਨ ਮਰਹੂਮ ਕਾਂਗਰਸ             ਨੇਤਾ ਦੇ ਪੁੱਤਰ ਗੌਰਵ ਮੌਜੂਦ ਸਨ| ਕਾਂਗਰਸ ਨੇਤਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗੋਗੋਈ ਸਿਰਫ ਆਸਾਮ ਦੇ ਨੇਤਾ ਨਹੀਂ ਸਨ| ਉਹ ਬਿਹਤਰੀਨ ਮੁੱਖ ਮੰਤਰੀ ਅਤੇ ਰਾਸ਼ਟਰੀ ਪੱਧਰ ਦੇ  ਨੇਤਾ ਸਨ| ਉਨ੍ਹਾਂ ਨੇ ਆਸਾਮ ਦੇ ਲੋਕਾਂ ਨੂੰ ਇਕ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕੀਤਾ ਸੀ| ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਗੋਗੋਈ ਮੇਰੇ ਅਧਿਆਪਕ, ਮੇਰੇ ਗੁਰੂ ਸਨ| ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਆਸਾਮ ਅਤੇ ਇੱਥੋਂ ਦੇ ਲੋਕਾਂ ਦਾ ਕੀ ਮਹੱਤਵ ਹੈ| ਉਨ੍ਹਾਂ ਨੇ ਆਸਾਮ ਦੀ ਸੁੰਦਰਤਾ ਤੋਂ ਮੈਨੂੰ ਜਾਣੂੰ ਕਰਵਾਇਆ| ਉਨ੍ਹਾਂ ਦਾ ਜਾਣਾ ਮੇਰੇ ਲਈ ਨਿੱਜੀ ਨੁਕਸਾਨ ਹੈ| ਜਿਕਰਯੋਗ ਹੈ ਕਿ ਗੋਗੋਈ ਦਾ ਦਿਹਾਂਤ ਸੋਮਵਾਰ ਨੂੰ ਹੋ ਗਿਆ ਸੀ|

Leave a Reply

Your email address will not be published. Required fields are marked *