ਰਾਹੁਲ ਦੀ ਮਾਨਸਿਕ ਸਥਿਤੀ ਨੂੰ ਸਮਝ ਨਹੀਂ ਸਕਦਾ: ਮਨੋਹਰ ਪਾਰੀਕਰ

ਪਣਜੀ, 17 ਦਸੰਬਰ (ਸ.ਬ.) ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਨੋਟਬੰਦੀ ਦੇ ਮਾਮਲੇ ਤੇ ਸੰਸਦ ਦੀ ਕਾਰਵਾਈ ਵਿੱਚ ਅੱੜਿਕਾ ਪਾਉਣ ਲਈ ਕਾਂਗਰਸ ਦੀ ਆਲੋਚਨਾ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਮਾਨਸਿਕ ਸਥਿਤੀ ਨੂੰ ਸਮਝ ਨਹੀਂ ਸਕਦੇ| ਪਾਰੀਕਰ ਨੇ ਗੋਆ ਦੇ ਪੋਰਵੋਰਿਮ ਵਿੱਚ ‘ਵਿਜੈ ਸੰਕਲਪ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੀ (ਰਾਹੁਲ) ਮਾਨਸਿਕ ਸਥਿਤੀ ਕੀ ਹੈ| ਉਨ੍ਹਾਂ ਦੀ ਪਾਰਟੀ ਸੰਸਦ ਨੂੰ ਅੜਿੱਕਾ ਪਾਉਂਦੀ ਹੈ ਅਤੇ ਬਾਅਦ ਵਿੱਚ ਉਹ ਪ੍ਰੈਸ ਕਾਨਫਰੰਸ ਆਯੋਜਿਤ ਕਰਵਾਉਂਦੇ ਹਨ ਅਤੇ ਘੋਸ਼ਣਾ ਕਰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਗਲਤ ਕੰਮਾਂ ਦਾ ਖੁਲਾਸਾ ਕਰਨਗੇ|’ ਗੋਆ ਵਿੱਚ ਜਲਦ ਹੀ ਚੋਣਾਂ ਹੋਣੀਆਂ ਹਨ| ਭਾਜਪਾ ਨੇਤਾ ਨੇ ਕਿਹਾ, ‘ਤਹਾਨੂੰ ਸੰਸਦ ਅੱੜਿਕਾ ਪਾਉਣ ਲਈ ਕਿਸ ਨੇ ਕਿਹਾ? ਅਸੀਂ ਇਕ ਮਹੀਨੇ ਤੋਂ ਅੱਕ ਚੁੱਕੇ ਹਾਂ| ਅਸੀਂ ਕੇਵਲ ਸਦਨ ਵਿੱਚ ਬੈਠ ਕੇ ਹਾਂ ਅਤੇ ਉਨ੍ਹਾਂ ਦਾ ਰੌਲਾ ਸੁਣ ਰਹੇ ਹਾਂ|

Leave a Reply

Your email address will not be published. Required fields are marked *