ਰਾਹੁਲ ਨੂੰ ਪੱਪੂ ਕਹਿਣ ਤੇ ਕਾਂਗਰਸੀ ਨੇਤਾ ਨੂੰ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 14 ਜੂਨ (ਸ.ਬ.) ਇਕ ਰਿਪੋਰਟ ਮੁਤਾਬਿਕ ਕਾਂਗਰਸ ਦੇ ਇਕ ਨੇਤਾ ਨੇ ਵਟਸਐਪ ਗਰੁੱਪ ਤੇ ਕਥਿਤ ਰੂਪ ਨਾਲ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਪੂ ਕਹਿ ਦਿੱਤਾ| ਮੀਡੀਆ ਰਿਪੋਰਟਾਂ ਮੁਤਾਬਿਕ ਇਸ ਕਾਰਨ ਉਸ ਨੇਤਾ ਨੂੰ ਸਜ਼ਾ ਦਿੰਦੇ ਹੋਏ ਪਾਰਟੀ ਦੇ ਅਹਿਮ ਅਹੁਦੇ ਤੋਂ ਹਟਾ ਦਿੱਤਾ| ਕਾਂਗਰਸ ਨੇ ਅਜੇ ਤੱਕ ਇਸ ਮਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਭਾਜਪਾ ਨੇ ਕਿਹਾ ਹੈ ਕਿ ਇਸ ਨਾਲ ਕਾਂਗਰਸ ਦੇ ਅੰਦਰ ਚਾਪਲੂਸੀ ਸਭਿਆਚਾਰ ਪ੍ਰਗਟ ਹੁੰਦਾ ਹੈ|

Leave a Reply

Your email address will not be published. Required fields are marked *