ਰਾਹੁਲ ਨੇ ਅਰੁਣਾਚਲ ਵਿੱਚ ਚੀਨ ਦੇ ਪਿੰਡ ਵਸਾਉਣ ਨਾਲ ਜੁੜੀਆਂ ਖ਼ਬਰਾਂ ਨੂੰ ਲੈ ਕੇ ਚੁੱਕੇ ਸਵਾਲ

ਨਵੀਂ ਦਿੱਲੀ, 19 ਜਨਵਰੀ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਵਿੱਚ ਚੀਨ ਵਲੋਂ ਪਿੰਡ ਵਸਾਉਣ ਦੇ ਦਾਅਵੇ ਵਾਲੀਆਂ ਖ਼ਬਰਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਇਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ ਕਿ ਆਪਣਾ ਵਾਅਦਾ ਯਾਦ ਕਰੋ-ਮੈਂ ਦੇਸ਼ ਝੁਕਣ ਨਹੀਂ ਦੇਵਾਂਗਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ, ਕਿ ਮੋਦੀ ਜੀ, ਉਹ 56 ਇੰਚ ਦੀ ਛਾਤੀ ਕਿੱਥੇ ਹੈ? ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਵੀ ਇਸ ਮਾਮਲੇ ਉੱਤੇ ਸਰਕਾਰ ਤੋਂ ਜਵਾਬ ਮੰਗਿਆ ਸੀ।

ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇਕ ਨਵਾਂ ਪਿੰਡ ਵਸਾਇਆ ਹੈ, ਜਿੱਥੇ ਲਗਭਗ 100 ਤੋਂ ਵੱਧ ਘਰ ਬਣੇ ਹੋਏ ਦਿਖਾਈ ਦੇ ਰਹੇ ਹਨ। ਇਕ ਨਵੰਬਰ 2020 ਨੂੰ ਸੈਟਾਲਾਈਟ ਦੇ ਮਾਧਿਅਮ ਨਾਲ ਲਈਆਂ ਗਈਆਂ ਤਸਵੀਰਾਂ ਤੋਂ ਪੁਸ਼ਟੀ ਹੋਈ ਹੈ ਕਿ ਇਹ ਪਿੰਡ ਭਾਰਤ ਦੀ ਸਰਹੱਦ ਦੇ 4.5 ਕਿਲੋਮੀਟਰ ਅੰਦਰ ਬਣਿਆ ਹੋਇਆ ਹੈ। ਇਨ੍ਹਾਂ ਖ਼ਬਰਾਂ ਉੱਤੇ ਸਰਗਰਮੀ ਪੂਰਵਕ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਉੱਤੇ ਅਸਰ ਪਾਉਣ ਵਾਲੇ ਸਾਰੇ ਘਟਨਾਕ੍ਰਮਾਂ ਉੱਤੇ ਲਗਾਤਾਰ ਨਜ਼ਰ ਰੱਖਦਾ ਹੈ ਅਤੇ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਦਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਆਪਣੇ ਨਾਗਰਿਕਾਂ ਦੀ ਰੋਜ਼ੀ-ਰੋਟੀ ਨੂੰ ਉੱਨਤ ਬਣਾਉਣ ਲਈ ਸੜਕਾਂ ਅਤੇ ਪੁਲਾਂ ਸਮੇਤ ਸਰਹੱਦ ਉੱਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਤੇਜ਼ ਕਰ ਦਿੱਤਾ।

Leave a Reply

Your email address will not be published. Required fields are marked *