ਰਿਆਦ ਤੋਂ ਮੁੰਬਈ ਆ ਰਿਹਾ ਜਹਾਜ਼ ਹਾਦਸਾਗ੍ਰਸਤ, ਵਾਲ-ਵਾਲ ਬਚੇ ਯਾਤਰੀ

ਰਿਆਦ, 3 ਅਗਸਤ (ਸ.ਬ.) ਜੈਟ ਏਅਰਵੇਜ਼ ਦਾ ਇਕ ਜਹਾਜ਼ ਅੱਜ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ| ਜਾਣਕਾਰੀ ਮੁਤਾਬਕ ਫਲਾਈਟ ਬੀ737-800 ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ ਦੇ ਰਨਵੇਅ ਉਤੇ ਤਿਲਕ ਗਿਆ| ਜਹਾਜ਼ ਵਿਚ ਸਵਾਰ ਸਾਰੇ 142 ਯਾਤਰੀ ਅਤੇ ਚਾਲਕ ਦਲ ਦੇ 7 ਮੈਂਬਰ ਸੁਰੱਖਿਅਤ ਹਨ| ਇਹ ਜਹਾਜ਼ ਰਿਆਦ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ ਸੀ|
ਏਅਰਲਾਈਨਜ਼ ਨੇ ਇਕ ਟਵੀਟ ਵਿਚ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ| ਕਿਸੇ ਨੂੰ ਕੋਈ ਸੱਟ ਲੱਗਣ ਦੀ ਖਬਰ ਨਹੀ ਹੈ| ਘਟਨਾ ਦਾ ਅਸਲੀ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਏਅਰਲਾਈਨਜ਼ ਨੇ ਦੱਸਿਆ ਕਿ ਸਾਡਾ 9ਰੁ 523 ਜਹਾਜ਼, 142 ਯਾਤਰੀਆਂ ਅਤੇ ਚਾਲਕ ਦਲ ਦੇ 7 ਮੈਂਬਰਾਂ ਦੇ ਨਾਲ 3 ਅਗਸਤ ਨੂੰ ਰਿਆਦ ਤੋਂ ਮੁੰਬਈ ਜਾ ਰਿਹਾ ਸੀ| ਉਹ ਉਡਾਣ ਨਹੀਂ ਭਰ ਸਕਿਆ ਅਤੇ ਰਿਆਦ ਹਵਾਈ ਅੱਡੇ ਦੇ ਰਨਵੇਅ ਉਤੇ ਤਿਲਕ ਗਿਆ| ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ| ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ| ਫਿਲਹਾਲ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਰਿਆਦ ਹਵਾਈ ਅੱਡੇ ਦੇ ਅੰਦਰ ਟਰਮੀਨਲ ਇਮਾਰਤ ਵਿਚ ਰੱਖਿਆ ਗਿਆ ਹੈ|

Leave a Reply

Your email address will not be published. Required fields are marked *