ਰਿਆਦ ਵੱਲ ਦਾਗੀ ਗਈ ਮਿਜ਼ਾਇਲ ਨੂੰ ਹਵਾਈ ਸੈਨਾ ਨੇ ਕੀਤਾ ਨਸ਼ਟ

ਰਿਆਦ, 20 ਦਸੰਬਰ (ਸ.ਬ.) ਸਾਊਦੀ ਅਰਬ ਹਵਾਈ ਸੈਨਾ ਨੇ ਰਾਜਧਾਨੀ ਰਿਆਦ ਵੱਲ ਦਾਗੀ ਗਈ ਯਮਨ ਦੇ ਹੌਤੀ ਸਮੂਹ ਦੀ ਮਿਜ਼ਾਇਲ ਦਾ ਸਮੇਂ ਰਹਿੰਦੇ ਪਤਾ ਲਗਾ ਕੇ ਇਸ ਨੂੰ ਅਧ ਵਿਚਕਾਰ ਹੀ ਨਸ਼ਟ ਕਰ ਦਿੱਤਾ ਹੈ| ਸਾਊਦੀ ਨੀਤ ਗਠਜੋੜ ਨੇ ਇਹ ਜਾਣਕਾਰੀ ਦਿੱਤੀ ਹੈ| ਇਸ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਸ ਹਮਲੇ ਨਾਲ ਉਸ ਦੇ ਅਤੇ ਇਰਾਨ ਵਿਚਕਾਰ ਯੁੱਧ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ| ਇਸ ਮਿਜ਼ਾਇਲ ਹਮਲੇ ਨਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ| ਇਰਾਨ ਸਮਰਥਿਤ ਹੌਤੀ ਸਮੂਹ ਨੇ ਕਿਹਾ ਹੈ ਕਿ ਮਿਜ਼ਾਇਲ ਦਾ ਟੀਚਾ ਸਾਊਦੀ ਅਰਬ ਦੀ ਅਲ-ਯਾਮਾ ਸਥਿਤ ਰੋਇਲ ਕੋਰਟ ਸੀ, ਜਿੱਥੇ ਸਾਊਦੀ ਨੇਤਾਵਾਂ ਦੀ ਬੈਠਕ ਹੋ ਰਹੀ ਸੀ|
ਹੌਤੀ ਸਮੂਹ ਨੇ ਇਸ ਨੂੰ ਸੰਘਰਸ਼ ਵਿਚ ਇਕ ਨਵਾਂ ਅਧਿਆਇ ਕਰਾਰ ਦਿੱਤਾ ਹੈ| ਇਸ ਦੌਰਾਨ ਸਾਊਦੀ ਅਗਵਾਈ ਵਾਲੇ ਗਠਜੋੜ ਨੇ ਕਿਹਾ ਹੈ ਕਿ ਰਿਆਦ ਦੇ ਰਿਹਾਇਸ਼ੀ ਇਲਾਕੇ ਵੱਲ ਦਾਗੀ ਗਈ ਇਸ ਮਿਜ਼ਾਇਲ ਨਾਲ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ| ਸਾਊਦੀ ਅਰਬ ਦੀ ਇਕ ਸਮਾਚਾਰ ਏਜੰਸੀ ਨੇ ਕਿਹਾ ਇਰਾਨ ਵੱਲੋਂ ਬਣਾਈਆਂ ਗਈਆਂ ਮਿਜ਼ਾਇਲਾਂ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ| ਉਸ ਨੇ ਹੌਤੀ ਸਮੂਹ ਤੇ ਦੋਸ਼ ਲਗਾਇਆ ਕਿ ਉਹ ਸਾਊਦੀ ਦੇ ਵਿਰੋਧੀ ਇਰਾਨ ਦੀ ਮਨੁੱਖੀ ਪ੍ਰਵੇਸ਼ ਸਰਹੱਦਾਂ ਜ਼ਰੀਏ ਯਮਨ ਵਿਚ ਮਿਜ਼ਾਇਲ ਦੀ ਤਸਕਰੀ ਕਰ ਰਿਹਾ ਹੈ| ਅਮਰੀਕਾ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਰਾਨ ਨੂੰ ਹੌਤੀ ਸਮੂਹ ਨੂੰ ਹਥਿਆਰ ਮੁਹੱਈਆ ਨਾ ਕਰਾਉਣ ਦੀ ਅਪੀਲ ਕੀਤੀ ਹੈ| ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਬੁਲਾਰੇ ਨੇ ਕਿਹਾ ਹੈ ਕਿ ਗਠਜੋੜ ਦੇ ਹਵਾਈ ਹਮਲਿਆਂ ਵਿਚ 06 ਦਸੰਬਰ ਤੋਂ ਹੁਣ ਤੱਕ 136 ਨਾਗਰਿਕ ਮਾਰੇ ਗਏ ਹਨ|

Leave a Reply

Your email address will not be published. Required fields are marked *