ਰਿਧਮ ਡੂਮਰਾ ਨੇ ਹਾਸਿਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ

ਐਸ ਏ ਐਸ ਨਗਰ, 3 ਜੁਲਾਈ (ਸ.ਬ.) ਸੰਤ ਈਸ਼ਰ ਸਕੂਲ ਦੇ ਮੈਡੀਕਲ ਦੇ ਪ੍ਰਤਿਭਾਵਾਨ ਵਿਦਿਆਰਥੀ ਰਿਧਮ ਡੂਮਰਾ ਨੇ ਵਿਦਿਅਕ ਖੇਤਰ ਵਿੱਚ ਕਈ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ| ਰਿਧਮ ਨੇ ਦਸਵੀਂ ਵਿਚੋਂ 10 ਸੀ .ਜੀ . ਪੀ  ਤੇ ਬਾਰਵੀਂ ਜਮਾਤ(ਮੈਡੀਕਲ ) ਵਿਚੋਂ 95 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ|  ਉਸਨੇ  ਐਨ ਟੀ ਐਸ ਈ ਦਾ ਪਹਿਲਾ ਲੈਵਲ ਪਾਸ  ਕੀਤਾ ਤੇ ਕਿਸ਼ੋਰ ਵਿਗਿਆਨ ਪ੍ਰੋਤਸਾਹਨ  ਯੋਜਨਾ ਦੀ ਪ੍ਰੀਖਿਆ ਵੀ ਪਾਸ ਕਰ ਲਈ|  ਏਮਸ  ਦੀ ਪ੍ਰੀਖਿਆ  ਪਾਸ  ਕਰ ਕੇ  ਓਵਰਆਲ 220  ਰੈਂਕ ਪ੍ਰਾਪਤ ਕੀਤਾ ਤੇ ਨੀਟ  ਦੀ ਪ੍ਰੀਖਿਆ  ਪਾਸ ਕਰਕੇ  ਟ੍ਰਾਈਸਿਟੀ ਵਿੱਚ ਦੂਜਾ  ਸਥਾਨ ਹਾਸਲ ਕਰਕੇ  ਸਕੂਲ, ਅਧਿਆਪਕ ਤੇ  ਮਾਂ – ਬਾਪ ਦਾ ਨਾਂ  ਰੌਸ਼ਨ ਕੀਤਾ ਹੈ|
ਸਕੂਲ ਵਿੱਚ ਹੋਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਦੀ ਡਾਇਰੈਕਟਰ  ਸ੍ਰੀਮਤੀ  ਹਰਦੀਪ ਕੌਰ ਗਿੱਲ  ਤੇ ਪ੍ਰਿੰਸੀਪਲ ਇੰਦਰਜੀਤ ਸੰਧੂ ਨੇ ਉਸਦੀ ਇਸ ਸਫਲਤਾ ਤੇ ਵਧਾਈ ਦਿੱਤੀ|

Leave a Reply

Your email address will not be published. Required fields are marked *