ਰਿਵਰਡੇਲ ਸੁਸਾਇਟੀ ਵਿਖੇ ਘਰੇਲੂ ਕੂੜੇ ਦੀ ਹੋ ਰਹੀ ਹੈ ਖਾਦ ਬਣਾਉਣ ਲਈ ਵਰਤੋਂ

ਜੀਰਕਪੁਰ, 13 ਫਰਵਰੀ (ਦੀਪਕ ਸ਼ਰਮਾ) ਰਿਵਰਡੇਲ ਸੁਸਾਇਟੀ ਜੀਰਕਪੁਰ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਵਿਸ਼ੇਸ ਯੋਜਨਾ ਉਲੀਕੀ ਗਈ ਹੈ| ਰਿਵਰਡੇਲ ਸੁਸਾਇਟੀ ਦੇ ਮਾਲਕ ਸੰਜੀਵ ਜਿੰਦਲ ਨੇ ਦੱਸਿਆ ਕਿ ਇਸ ਸੁਸਾਇਟੀ ਵਿੱਚ ਘਰੇਲੂ ਕੂੜੇ ਨੂੰ ਸੁੱਟਣ ਦੀ ਥਾਂ ਉਸ ਤੋਂ ਜੈਵਿਕ ਖਾਦ ਬਣਾਈ ਜਾ ਰਹੀ ਹੈ| ਇਸ ਲਈ 15 ਡੱਬੇ ਸੁਸਾਇਟੀ ਵਿੱਚ ਲਗਾਏ ਗਏ ਹਨ ਜਿਹਨਾਂ ਵਿੱਚ ਇਹ ਕੂੜਾ ਹਰ ਦਿਨ ਪਾਇਆ ਜਾਂਦਾ ਹੈ| 6 ਹਫਤਿਆਂ ਦੇ ਬਾਅਦ ਇਹ ਕੂੜਾ ਖਾਦ ਦਾ ਰੂਪ ਲੈ ਲੈਂਦਾ ਹੈ, ਫਿਰ ਇਸਦੇ ਬਾਅਦ ਇਹ ਖਾਦ ਪਾਰਕਾਂ ਵਿੱਚ ਪਾ ਦਿੱਤੀ ਜਾਂਦੀ ਹੈ|
ਇਸੇ ਦੌਰਾਨ ਐਮ ਸੀ ਰਵਿੰਦਰ ਪਾਲ ਸਿੰਘ ਅਤੇ ਨਗਰ ਕਂੌਸਲ ਜੀਰਕਪੁਰ ਦੇ ਹੋਰ ਅਧਿਕਾਰੀਆਂ ਨੇ ਸੁਸਾਇਟੀ ਵਲੋਂ ਘਰੇਲੂ ਕੂੜੇ ਨੂੰ ਖਾਦ ਬਣਾਉਣ ਦੇ ਉਪਰਾਲੇ ਦਾ ਸਵਾਗਤ ਕੀਤਾ ਹੈ|

Leave a Reply

Your email address will not be published. Required fields are marked *