ਰਿਸ਼ਵਤ ਮਾਮਲੇ ਵਿੱਚ ਦਿਨਾਕਰਨ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ, ਦੌੜ ਸਕਦੇ ਹਨ ਵਿਦੇਸ਼

ਨਵੀਂ ਦਿੱਲੀ, 19 ਅਪ੍ਰੈਲ (ਸ.ਬ.)  ਆਲ ਇੰਡੀਆ ਅੰਨਾ ਦਰਵਿੜ      ਮੁਨੇਤਰ ਕੜਗਮ (ਏ.ਆਈ.ਏ.ਡੀ.ਐਮ.ਕੇ.) ਦੇ ਡਿਪਟੀ ਜਨਰਲ ਸਕੱਤਰ ਅਤੇ ਸ਼ਸ਼ੀਕਲਾ ਦੇ ਭਤੀਜੇ ਟੀ.ਟੀ.ਵੀ. ਦਿਨਾਕਰਨ ਤੇ ਸ਼ਿਕੰਜਾ ਕੱਸਦੇ ਹੋਏ ਦਿੱਲੀ ਪੁਲੀਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ| ਦਿਨਾਕਰਨ ਦੇ ਖਿਲਾਫ ਪਾਰਟੀ ਦੇ ਚੋਣ ਚਿੰਨ੍ਹ ‘ਦੋ ਪੱਤੀ’ ਲਈ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ| ਇਸ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਐਤਵਾਰ ਦੀ ਰਾਤ ਨੂੰ ਦੱਖਣੀ ਦਿੱਲੀ ਦੇ ਇਕ ਹੋਟਲ ਤੋਂ ਸੁਕੇਸ਼ ਚੰਦਰਸ਼ੇਖਰ ਨਾਂ ਦੇ ਵਿਅਕਤੀ ਨੂੰ 1.3 ਕਰੋੜ ਰੁਪਏ ਨਾਲ ਗ੍ਰਿਫਤਾਰ ਕੀਤਾ ਸੀ| ਪੁਲੀਸ ਅਨੁਸਾਰ ਸੁਕੇਸ਼ ਨੇ ਪੁੱਛ-ਗਿੱਛ ਵਿੱਚ ਦੱਸਿਆ ਸੀ ਕਿ ਏ.ਆਈ.ਏ.ਡੀ.ਐਮ.ਕੇ. ਨੇਤਾ ਦੀਨਾਕਰਨ ਨੇ ਉਸ ਨੂੰ ਇਹ ਪੈਸੇ ਚੋਣ ਅਧਿਕਾਰੀਆਂ ਨੂੰ ਰਿਸ਼ਵਤ ਦੇ ਰੂਪ ਵਿੱਚ ਦੇਣ ਲਈ ਦਿੱਤੇ ਸਨ| ਇਸ ਤੋਂ ਬਾਅਦ ਪੁਲੀਸ ਨੇ ਦਿਨਾਕਰਨ ਦੇ ਖਿਲਾਫ ਚੋਣ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ|
ਲੁੱਕਆਊਟ ਨੋਟਿਸ ਜਾਰੀ ਕਰਨ ਤੋਂ ਬਾਅਦ ਦਿੱਲੀ ਪੁਲੀਸ ਨੇ ਸਾਰੇ ਹਵਾਈ ਅੱਡਿਆਂ ਅਤੇ ਸਮੁੰਦਰੀ ਮਾਰਗਾਂ ਤੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਹੈ| ਨਾਲ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੀਨਾਕਰਨ ਦੇ ਯਾਤਰਾ ਕਰਨ ਤੇ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ| ਮੀਡੀਆ ਰਿਪੋਰਟਸ ਅਨੁਸਾਰ, ”ਦੀਨਾਕਰਨ ਦੇ ਦੇਸ਼ ਛੱਡਣ ਦੀ ਸੂਚਨਾ ਤੋਂ ਬਾਅਦ ਪੁਲੀਸ ਨੇ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਕਾਰਵਾਈ ਕੀਤੀ ਹੈ| ਸੂਤਰਾਂ ਅਨੁਸਾਰ ਦੀਨਾਕਰਨ ਦੇ ਇਕ ਕਰੀਬੀ ਸਹਿਯੋਗੀ ਨੇ ਵੀ ਇਸ ਗੱਲ ਦੀ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਦੀਨਾਕਰਨ ਦੇਸ਼ ਛੱਡ ਕੇ ਜਾ ਸਕਦਾ ਹੈ|”

Leave a Reply

Your email address will not be published. Required fields are marked *