ਰਿਸ਼ਵ ਜੈਨ ਵੱਲੋਂ ਵਾਰਡ ਨੰ. 32 ਵਿੱਚ 14.98 ਲੱਖ ਦੇ ਪੇਵਰ ਬਲਾਕ ਦੇ ਕੰਮ ਦਾ ਉਦਘਾਟਨ

ਐਸ.ਏ.ਐਸ.ਨਗਰ 20 ਦਸੰਬਰ (ਸ.ਬ.) ਨਗਰ ਨਿਗਮ ਦੇ ਵਾਰਡ ਨੰ. 32 ਵਿੱਚ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਐਸ.ਆਈ.ਜੀ ਮਕਾਨਾਂ ਵਿੱਚਲੀਆਂ ਸੜਕਾਂ ਦੇ ਪੇਵਰ ਬਲਾਕ ਲਗਾਉਣ ਦਾ ਕੰਮ ਦਾ ਅੱਜ ਨਗਰ ਨਿਗਮ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਿਸ਼ਵ ਜੈਨ ਵੱਲੋਂ ਟੱਕ ਲਗਾ ਕੇ ਰਸਮੀ ਉਦਘਾਟਨ ਕੀਤਾ ਗਿਆ| ਇਸ ਮੌਕੇ ਸ੍ਰੀ ਜੈਨ ਨੇ ਦੱਸਿਆ ਉਹਨਾਂ ਦੇ ਵਾਰਡ ਵਿੱਚ ਪੈਂਦੇ ਇਹਨਾਂ ਮਕਾਨਾਂ ਵਿੱਚ 14.98 ਲੱਖ ਰੁਪਏ ਦੇ ਖਰਚੇ ਨਾਲ ਪੇਵਰ ਬਲਾਕ ਲਗਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ| ਉਹਨਾਂ ਦੱਸਿਆ ਕਿ ਇਸਤੋਂ ਇਲਾਵਾ ਵੀ ਉਹਨਾਂ ਵੱਲੋਂ ਵਾਰਡ ਦੇ ਵੱਖ-ਵੱਖ  ਖੇਤਰਾਂ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅੇਤ ਵਾਰਡ  ਦੇ ਵਸਨੀਕ ਕਿਸੇ ਵੀ ਕੰਮ ਲਈ ਉਹਨਾਂ ਨਾਲ ਜਦੋਂ ਚਾਹੁਣ ਸੰਪਰਕ ਕਰ ਸਕਦੇ ਹਨ|ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਨੋਦ ਪਟਿਆਲਾ, ਰਾਮ ਲਾਲ, ਰਾਕੇਸ਼ ਕੁਮਾਰ, ਧਰਮਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਇਕਬਾਲ ਖਾਨ ਨਿਗਮ ਦੇ ਐਮ.ਡੀ.ਉ ਸ੍ਰੀ ਅਵਨੀਤ ਕੁਮਾਰ ਅਤੇ ਜੇ.ਈ. ਸ੍ਰੀ ਸੁਨੀਲ ਸ਼ਰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *