ਰਿਸ਼ੀ ਬੋਧ ਸਮਾਗਮ ਕਰਵਾਇਆ

ਰਾਜਪੁਰਾ, 25 ਮਾਰਚ (ਅਭਿਸ਼ੇਕ ਸੂਦ) ਆਰੀਆ ਸਮਾਜ ਮੰਦਰ ਰਾਜਪੁਰਾ ਟਾਊਨ ਵਿੱਚ ਰਿਸ਼ੀ ਬੋਧ ਸਮਾਗਮ ਕਰਵਾਇਆ ਗਿਆ, ਇਸ ਮੌਕੇ 151 ਕੁੰਡੀਆ ਯੱਗ ਦੁਆਰਾ ਪੂਰਨ ਆਹੂਤੀ ਦਿਤੀ ਗਈ| ਓਮ ਦਾ ਝੰਡਾ ਲਹਿਰਾਉਣ ਦੀ ਰਸਮ ਨਰਿੰਦਰ ਸ਼ਾਸਤਰੀ ਨੇ ਕੀਤੀ| ਇਸ ਮੌਕੇ ਆਚਾਰਿਆ ਨਰੇਸ਼ ਰਾਜਗੜ੍ਹ ਹਿਮਾਚਲ ਪ੍ਰਦੇਸ਼ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਲੋਕਾਂ ਨੂੰ ਯੱਗ ਦੀ ਮਹਿਮਾ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਅੰਜਲੀ ਆਰੀਆ ਨੇ ਰਾਸ਼ਟਰ ਅਤੇ ਓਮ ਦੇ ਭਜਨ ਪੇਸ਼ ਕੀਤੇ| ਇਸ ਮੌਕੇ ਰਿਸ਼ੀ ਲੰਗਰ ਲਗਾਇਆ ਗਿਆ|
ਇਸ ਮੌਕੇ ਸ੍ਰੀ ਹਰਦਿਆਲ ਸਿੰਘ ਕੰਬੋਜ, ਚਰਨਜੀਤ ਸਿੰਘ ਨਾਮਧਾਰੀ, ਤਰੁਣ ਖੁਰਾਣਾ, ਪ੍ਰਵੀਣ ਛਾਬੜਾ, ਜਗਦੀਸ਼ ਜੱਗਾ, ਆਰੀਆ ਸਮਾਜ ਦੇ ਚੇਅਰਮੈਨ ਅਸ਼ੋਕ ਆਰੀਆ,ਚੰਦਰ ਪ੍ਰਕਾਸ਼ ਵਧਵਾ, ਵਿਦਿਆ ਰਤਨ ਆਰੀਆ, ਆਰੀਆ ਸਮਾਜ ਦੇ ਪ੍ਰਧਾਨ ਵਿਜਯ ਮੁਨੀ, ਨੀਰਜ ਆਰੀਆ, ਸੰਜਯ ਆਰੀਆ, ਨੰਦ ਕਿਸ਼ੌਰ, ਆਰੀਆ ਸਮਾਜ ਦੇ ਪੁਰੋਹਿਤ ਬ੍ਰਹਮਦੱਤ ਸ਼ਾਸਤਰੀ, ਸੁਸ਼ਮਾ ਸੇਤਿਆ, ਸੁਮਨ ਚਾਵਲਾ, ਸੁਦੇਸ਼ ਆਰੀਆ, ਓਮ ਪ੍ਰਕਾਸ਼ ਚਾਵਲਾ, ਸੁਰਿੰਦਰ ਮੁਖੀ ਵੀ ਮੌਜੂਦ ਸਨ|

Leave a Reply

Your email address will not be published. Required fields are marked *