ਰਿਸ਼ਤੇ ਸੁਧਾਰਨ ਵਿੱਚ ਲੱਗੇ ਭਾਰਤ-ਨੇਪਾਲ ਨਰਵਣੇ ਤੋਂ ਬਾਅਦ ਵਿਦੇਸ਼ ਸਕੱਤਰ ਕਰਨਗੇ ਕਾਠਮਾਂਡੂ ਦੀ ਯਾਤਰਾ


ਨਵੀਂ ਦਿੱਲੀ, 10 ਨਵੰਬਰ (ਸ.ਬ.) ਭਾਰਤੀ ਸੈਨਾ ਪ੍ਰਮੁੱਖ ਜਨਰਲ ਐਮ.ਐਮ. ਨਰਵਣੇ ਤੋਂ ਬਾਅਦ ਹੁਣ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ               ਨੇਪਾਲ ਦੀ ਯਾਤਰਾ ਤੇ ਜਾਣਗੇ| ਉਨ੍ਹਾਂ ਦੀ ਇਹ ਯਾਤਰਾ ਨੇਪਾਲ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ| ਇਸ ਤੋਂ ਪਹਿਲਾਂ ਨਰਵਣੇ ਨੇ ਆਪਣੀ ਯਾਤਰਾ ਵਿੱਚ ਦੋਵਾਂ ਸੈਨਾਵਾਂ ਦੇ ਵਿਚਕਾਰ ਸਹਿਯੋਗ ਅਤੇ ਮਿੱਤਰਤਾ ਦੇ ਮੌਜੂਦਾਂ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ ਤੇ ਚਰਚਾ ਕੀਤੀ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ  ਵਿਦੇਸ਼ ਸਕੱਤਰ ਹਰਸ਼ਵਰਧਨ ਇਸ ਮਹੀਨੇ 26 ਅਤੇ 27 ਨਵੰਬਰ ਦੋ ਦਿਨ ਕਾਠਮਾਂਡੂ ਵਿੱਚ ਰਹਿਣਗੇ| ਇਸ ਦੌਰਾਨ ਉਹ ਸਭ ਤੋਂ ਪਹਿਲਾਂ ਭਰਤ ਰਾਜ ਪੌਡਆਲ ਦੇ ਨਾਲ ਮੀਟਿੰਗ ਕਰਨਗੇ| ਹਰਸ਼ਵਰਧਨ ਆਪਣੀ ਡਿਪਲੋਮੈਂਟ ਯਾਤਰਾ ਦੇ ਦੌਰਾਨ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਓਲੀ ਨੂੰ ਵੀ ਮਿਲਣਗੇ|  ਜਿਕਰਯੋਗ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਨਰਵਣੇ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਹੱਲ ਗੱਲਬਾਤ ਦੇ ਰਾਹੀਂ ਕੀਤਾ           ਜਾਵੇਗਾ| ਦਰਅਸਲ ਨੇਪਾਲ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇਕ ਨਵਾਂ ਰਾਜਨੀਤਿਕ ਮਾਨ ਚਿੱਤਰ ਜਾਰੀ ਕੀਤਾ ਸੀ ਅਤੇ ਉੱਤਰਾਖੰਡ ਦੇ ਕੁਝ          ਖੇਤਰਾਂ ਨੂੰ ਆਪਣਾ ਹਿੱਸਾ ਦੱਸਿਆ ਸੀ ਜਿਸ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ| ਓਲੀ ਨੇਪਾਲ ਦੇ ਰੱਖਿਆ ਮੰਤਰੀ ਵੀ ਹਨ|

Leave a Reply

Your email address will not be published. Required fields are marked *