ਰਿਹਾਇਸ਼ੀ ਖੇਤਰ ਵਿੱਚ ਲੱਗੇ ਟੀ ਵੀ ਟਾਵਰ, ਇੰਟਰਨੈਟ ਪੋਲ ਹਟਾਉਣ ਦੀ ਮੰਗ

ਐਸ. ਏ. ਐਸ ਨਗਰ, 14 ਸਤੰਬਰ (ਸ.ਬ.) ਰੈਜੀਡੇਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-7 ਮੁਹਾਲੀ ਵੱਲੋਂ ਮੰਗ ਕੀਤੀ ਗਈ ਹੈ ਕਿ ਰਿਹਾਇਸ਼ੀ ਖੇਤਰ ਵਿੱਚ ਲਗਾਏ ਗਏ ਟੀ. ਵੀ. ਟਾਵਰ/ਇੰਟਰਨੇਟ ਪੋਲਜ ਹਟਾਏ ਜਾਣ| ਇਸ ਸੰਬੰਧੀ ਸੰਸਥਾ ਦੇ ਪ੍ਰਧਾਨ ਸ੍ਰ. ਪ੍ਰਹਿਲਾਦ ਸਿੰਘ ਵਲੋਂ ਵਾਤਾਵਰਣ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ, ਮੁਹਾਲੀ ਨੂੰ ਪੱਤਰ ਵੀ ਲਿਖਿਆ ਗਿਆ ਹੈ|
ਸ੍ਰ. ਪਰਲਾਦ ਸਿੰਘ ਨੇ ਦੱਸਿਆ ਕਿ ਫੇਜ਼-7 ਦੀ ਕੋਠੀ ਨੰ-200 ਤੋਂ 787 ਦੇ ਰਿਹਾਇਸ਼ੀ ਇਲਾਕੇ ਕੋਠੀ ਨੰ 426, 427 ਅਤੇ 288 ਤੇ ਜੋ ਟੀ. ਵੀ. ਟਾਵਰ/ਇੰਟਰਨੇਟ ਪੋਲ ਲੱਗੇ ਹਨ ਉਹ ਇਲਾਕੇ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੇ ਹਨ| ਉਹਨਾਂ ਦੱਸਿਆ ਕਿ ਇਨ੍ਹਾਂ ਵਿੱਚ ਬਹੁਤ ਜੋਰ ਨਾਲ ਆਵਾਜ਼ ਪੈਦਾ ਹੁੰਦੀ ਹ ਜੋ ਕਾਰਨ ਸ਼ੋਰ ਪ੍ਰਦੂਸ਼ਨ ਪੈਦਾ ਹੁੰਦਾ ਹੈ ਅਤੇ ਇਸ ਆਵਾਜ਼ ਕਾਰਨ ਇਲਾਕਾ ਨਿਵਾਸੀਆਂ ਨੂੰ ਰਾਤ ਵੇਲੇ ਸੌਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ|
ਉਹਨਾਂ ਕਿਹਾ ਕਿ ਕਿਸੇ ਵੀ ਰਿਹਾਇਸ਼ੀ ਖੇਤਰ ਵਿੱਚ ਟੀ. ਵੀ. ਟਾਵਰ/ਇੰਟਰਨੇਟ ਪੋਲ ਨਹੀਂ ਲੱਗ ਸਕਦੇ ਕਿਉਂਕਿ ਇਨ੍ਹਾਂ ਤੋਂ ਨਿਕਲਣ ਵਾਲੀਆਂ ਕਿਰਨਾਂ ਸਿਹਤ ਲਈ ਬਹੁਤ ਹਾਨੀਕਾਰਕ ਹਨ ਜਿਨ੍ਹਾਂ ਕਾਰਨ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣ ਜਾਂਦਾ ਹੈ| ਉਹਨਾਂ ਮੰਗ ਕੀਤੀ ਹੈ ਕਿ ਇਨ੍ਹਾਂ ਪੋਲਾਂ ਨੂੰ ਹਟਾਉਣ ਲਈ ਯੋਗ ਕਾਰਵਾਈ ਕੀਤੀ ਜਾਵੇ ਅਤੇ ਇਸਦੇ ਨਾਲ ਨਾਲ ਭਵਿੱਖ ਵਿੱਚ ਹੋਰ ਕਿਸੇ ਨੂੰ ਵੀ ਟੀ.ਵੀ ਟਾਵਰ/ਇੰਟਰਨੈਟ ਪੋਲ ਲਗਾਉਣ ਦੀ ਮੰਜੂਰੀ ਨਾ ਦਿੱਤੀ ਜਾਵੇ|

Leave a Reply

Your email address will not be published. Required fields are marked *