ਰਿੰਪਲ ਧੀਮਾਨ ਵਲੋਂ ਪੰਚਾਇਤ ਚੋਣ ਲੜਨ ਦਾ ਐਲਾਨ

ਰਿੰਪਲ ਧੀਮਾਨ ਵਲੋਂ ਪੰਚਾਇਤ ਚੋਣ ਲੜਨ ਦਾ ਐਲਾਨ
ਸਾਬਕਾ ਪੰਚ ਹਰਿੰਦਰ ਸਿੰਘ ਨੇ ਦਿੱਤਾ ਸਮਰਥਣ
ਬਲੌਂਗੀ, 8 ਦਸੰਬਰ (ਪਵਨ ਰਾਵਤ) ਬਲੌਂਗੀ ਦੇ ਪੰਚ ਵੀਰ ਪ੍ਰਤਾਪ ਬਾਵਾ ਦੀ ਪਤਨੀ ਰਿੰਪਲ ਧੀਮਾਨ ਵਲੋਂ ਪੰਚਾਇਤ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ| ਸ੍ਰੀ ਬਾਵਾ ਨੇ ਕਿਹਾ ਕਿ ਪੰਚਾਇਤ ਚੋਣਾਂ ਲਈ ਉਹਨਾਂ ਨੇ ਆਪਣੀ ਪਤਨੀ ਰਿੰਪਲ ਧੀਮਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ| ਉਹਨਾਂ ਕਿਹਾ ਕਿ ਰਿੰਪਲ ਧੀਮਾਨ ਨੇ ਸੰਮਤੀ ਚੋਣਾਂ ਦੌਰਾਨ 1700 ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਉਹ ਅਸਫਲ ਰਹੀ ਸੀ, ਹੁਣ ਉਮੀਦ ਹੈ ਕਿ ਉਹ ਪੰਚਾਇਤੀ ਚੋਣਾਂ ਵਿੱਚ ਜਰੂਰ ਜਿੱਤ ਪ੍ਰਾਪਤ ਕਰੇਗੀ|
ਇਸ ਮੌਕੇ ਸ੍ਰੀਮਤੀ ਰਿੰਪਲ ਧੀਮਾਨ ਨੇ ਕਿਹਾ ਕਿ ਜੇ ਵੋਟਰਾਂ ਨੇ ਮੌਕਾ ਦਿੱਤਾ ਤਾਂ ਜਿੱਤਣ ਤੋਂ ਬਾਅਦ ਉਹ ਬਲੌਂਗੀ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਕੰਮ ਕਰਣਗੇ| ਇਸੇ ਦੌਰਾਨ ਬਲੌਂਗੀ ਦੇ 15 ਸਾਲ ਪੰਚ ਰਹੇ ਸ੍ਰੀ ਹਰਿੰਦਰ ਸਿੰਘ ਨੇ ਰਿੰਪਲ ਧੀਮਾਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ| ਉਹਨਾਂ ਕਿਹਾ ਕਿ ਉਹ ਆਪਣੇ ਸਾਰੇ ਸਮਰਥਕਾਂ ਸਮੇਤ ਸ੍ਰੀਮਤੀ ਰਿੰਪਲ ਧੀਮਾਨ ਨੂੰ ਜਿਤਾਉਣ ਲਈ ਪੂਰਾ ਜੋਰ ਲਾਉਣਗੇ|

Leave a Reply

Your email address will not be published. Required fields are marked *