ਰੀਅਲ ਅਸਟੇਟ ਰੈਗੁਲਰਟੀ ਅਥਾਰਟੀ ਦੀ ਰਜਿਸਟ੍ਰੇਸ਼ਨ ਸਬੰਧੀ ਤਨਾਓ ਵਿੱਚ ਨਾ ਆਉਣ ਮੈਂਬਰ : ਪ੍ਰਾਪਰਟੀ ਸਲਾਹਕਾਰ ਯੂਨੀਅਨ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਰੀਅਲ ਅਸਟੇਟ ਰੈਗੂਲਟਰੀ ਅਥਾਰਟੀ ਬਿਲ ਬਾਰੇ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਧਵਨ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦੱਸਿਆ ਕਿ ਰੀਅਰ ਅਸਟੇਟ ਰੈਗੂਲਰਟੀ ਅਥਾਰਟੀ (ਰੇਰਾ) ਦੀ ਰਜਿਸਟ੍ਰੇਸ਼ਨ ਉਹਨਾਂ ਸਾਰੇ ਪ੍ਰਾਪਰਟੀ ਸਲਾਹਕਾਰਾਂ ਲਈ ਜਰੂਰੀ ਹੈ ਜੋ ਕਿ ਗਮਾਡਾ ਦੇ ਕਿਸੇ ਪ੍ਰੋਜੈਕਟ ਜਾਂ ਹੋਰ ਬਿਲਡਰਾਂ ਜਾਂ ਕਾਲੋਨਾਈਜਰਾਂ ਦੇ ਪ੍ਰੋਜੈਕਟਾਂ ਨਾਲ ਸਬੰਧਿਤ ਜਾਇਦਾਦ ਦੀ ਵੇਚ ਖਰੀਦ ਦੇ ਕੰਮ ਨਾਲ ਜੁੜੇ ਹੋਏ ਹਨ|
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਐਸੋਸੀਏਸ਼ਨ ਦੇ  ਅਹੁਦੇਦਾਰਾਂ ਦੀ ਰੀਅਲ ਸਟੇਟ ਰੈਗੁਲੇਟਰੀ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਅਧਿਕਾਰੀਆਂ ਨੇ ਦੱਸਿਆ ਸੀ ਕਿ ਗਮਾਡਾ ਵੀ ਹੁਣ ਅਥਾਰਟੀ ਦੇ ਅਧੀਨ ਆ ਚੁੱਕਿਆ ਹੈ ਅਤੇ ਗਮਾਡਾ ਦੇ ਸਾਰੇ ਪ੍ਰੋਜੈਕਟਾਂ ਵਿੱਚ ਕੰਮ ਕਰਨ ਵਾਲੇ ਵਾਲੇ ਪ੍ਰਾਪਰਟੀ ਸਲਾਹਕਾਰਾਂ ਲਈ  ਰੇਰਾ ਦੀ ਰਜਿਸਟ੍ਰੇਸ਼ਨ ਜਰੂਰੀ ਹੋਵੇਗੀ| ਉਹਨਾਂ ਕਿਹਾ ਕਿ ਰੇਰਾ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਜੋ ਡੈਡ ਲਾਈਨ 31 ਜੁਲਾਈ ਹੈ, ਉਹ ਉਹਨਾਂ ਪ੍ਰਾਪਰਟੀ ਸਲਾਹਕਾਰਾਂ ਲਈ ਜਰੂਰੀ ਹੈ ਜੋ ਕਿ ਗਮਾਡਾ ਦੇ ਪ੍ਰੋਜੈਕਟਾਂ ਅਤੇ ਕਾਲੋਨਾਈਜਰਾਂ ਦਾ ਕੰਮ ਕਰ ਰਹੇ ਹਨ|
ਉਹਨਾਂ ਕਿਹਾ ਕਿ ਇਸ ਲਈ ਸਾਰੇ ਪ੍ਰਾਪਰਟੀ ਸਲਾਹਕਾਰਾਂ ਨੂੰ ਰੇਰਾ ਦੀ ਰਜਿਸਟਰੇਸ਼ਨ 31 ਜੁਲਾਈ ਤੱਕ ਕਰਵਾਉਣ ਸਬੰਧੀ ਤਨਾਓ ਵਿੱਚ ਨਹੀਂ ਆਉਣਾ ਚਾਹੀਦਾ ਪਰ ਜਦੋਂ ਵੀ ਉਹ ਗਮਾਡਾ ਦੀ ਐਰੋਸਿਟੀ, ਈਕੋਸਿਟੀ, ਮੈਡੀਸਿਟੀ, ਆਈ ਟੀ ਸਿਟੀ ਜਾਂ ਹੋਰਨਾਂ ਪ੍ਰੋਜੈਕਟਾਂ ਦੀ ਜਾਇਦਾਦ ਦੀ ਵੇਚ ਖਰੀਦ ਦਾ ਕੰਮ ਕਰਨਗੇ ਉਦੋਂ ਉਹਨਾਂ ਲਈ ਰੇਰਾ ਦੀ ਰਜਿਸਟ੍ਰੇਸ਼ਨ ਲੈਣੀ ਜਰੂਰੀ ਹੋਵੇਗੀ|
ਇਸ ਮੌਕੇ ਸੰਸਥਾ ਦੇ ਚੀਫ ਪੈਟਰਨ ਬਲਦੇਵ ਸਿੰਘ ਝੱਜ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਮਹੰਤ,  ਸਕੱਤਰ ਦਵਿੰਦਰ ਸਿੰਘ ਬੇਦੀ ਵੀ ਹਾਜਰ ਸਨ|

Leave a Reply

Your email address will not be published. Required fields are marked *