ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ

ਮੁੰਬਈ, 7 ਅਕਤੂਬਰ (ਸ.ਬ.) ਡਰੱਗਸ ਕੁਨੈਕਸ਼ਨ ਨੂੰ ਲੈ ਕੇ ਰੀਆ ਚੱਕਰਵਰਤੀ ਨੂੰ ਬੰਬੇ ਹਾਈਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ| ਇਸ ਦੇ ਨਾਲ ਹੀ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ| ਅਦਾਲਤ ਨੇ ਡਰੱਗਸ ਵੇਚਣ ਵਾਲੇ ਬਾਸੀਤ ਪਰਿਹਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ|
ਰੀਆ ਚੱਕਰਵਰਤੀ ਨੂੰ 1 ਲੱਖ ਦੇ ਨਿੱਜੀ ਬਾਂਡ ਤੇ ਜ਼ਮਾਨਤ ਮਿਲੀ ਹੈ| ਰੀਆ ਨੂੰ ਆਪਣਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਪਵੇਗਾ| ਇਸ ਦੇ ਨਾਲ ਹੀ ਰੀਆ ਚੱਕਰਵਰਤੀ ਨੂੰ ਮੁੰਬਈ ਤੋਂ ਬਾਹਰ ਜਾਣ ਲਈ ਮਨਜ਼ੂਰੀ ਲੈਣੀ ਪਵੇਗੀ ਤੇ ਜਦੋਂ ਵੀ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ, ਉਸ ਨੂੰ ਮੌਜੂਦ ਹੋਣਾ ਪਵੇਗਾ|
ਜਿਕਰਯੋਗ ਹੈ ਕਿ ਰੀਆ ਨੂੰ 8 ਸਤੰਬਰ ਨੂੰ ਐਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ| ਉਸ ਦਾ ਦੋਸ਼ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਲਈ ਉਹ ਨਸ਼ਿਆਂ ਦੀ ਖਰੀਦ ਕਰਦੀ ਸੀ| ਰੀਆ ਅਤੇ ਉਸ ਦੇ ਭਰਾ ਸ਼ੌਵਿਕ ਨੇ ਕਈ ਨਸ਼ਿਆਂ ਦੇ ਸੌਦਾਗਰਾਂ ਨਾਲ ਗੱਲਬਾਤ ਕੀਤੀ| ਸੈਮੂਅਲ ਮਿਰਾਂਡਾ ਨਾਲ ਰੀਆ ਦੀ ਨਸ਼ਿਆਂ ਦੀ ਚੈਟ ਦਾ ਖ਼ੁਲਾਸਾ ਵੀ ਹੋਇਆ ਸੀ| ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਹੀ ਰੀਆ, ਸੈਮੂਅਲ, ਐਨ. ਸੀ. ਬੀ. ਨੇ ਸ਼ੌਵਿਕ ਤੇ ਭੜਾਸ ਕੱਢੀ| ਐਨ. ਸੀ. ਬੀ. ਨੇ ਰੀਆ ਅਤੇ ਸ਼ੌਵਿਕ ਖ਼ਿਲਾਫ਼ ਗੰਭੀਰ ਸਬੂਤ ਲੱਭਣ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਰੀਆ ਮੁੰਬਈ ਦੀ ਬਾਈਕੁਲਾ ਜੇਲ੍ਹ ਵਿਚ ਬੰਦ ਸੀ|

Leave a Reply

Your email address will not be published. Required fields are marked *