ਰੁਜਗਾਰ ਮੇਲੇ ਵਿੱਚ 24 ਕੰਪਨੀਆਂ ਵੱਲੋਂ 114 ਵਿਦਿਆਰਥੀਆਂ ਦੀ ਚੋਣ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜ, ਚੰਡੀਗੜ ਨੇ 42ਵੇਂ ਆਰੀਅਨਜ਼ ਜੋਬ ਫੇਸਟ ਦਾ ਆਯੋਜਨ ਕੀਤਾ| ਵੱਖ-ਵੱਖ ਸੈਕਟਰਾਂ ਆਈ ਟੀ,  ਆਈਟੀਈਐਸ,  ਬੀਪੀT,  ਹੈਲਥ ਕੇਅਰ, ਬੈਂਕਿੰਗ, ਇਸ਼ੌਰੈਂਸ ਆਦਿ ਦੀਆਂ 24 ਕੰਪਨੀਆਂ ਨੇ ਇਸ ਫੈਸਟ ਵਿੱਚ ਹਿੱਸਾ ਲਿਆ ਅਤੇ 114 ਤੋਂ ਜਿਆਦਾ ਉਮੀਦਵਾਰਾਂ ਨੂੰ ਚੁਣਿਆ|
ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਚੋ 1200 ਉਮੀਦਵਾਰਾਂ ਨੇ ਇਸ ਜੋਬ ਫੈਸਟ ਵਿੱਚ ਹਿੱਸਾ ਲਿਆ| ਕੰਪਨੀ ਦੇ ਪ੍ਰਤਿਨਿਧਿਆਂ ਨੇ ਜੋਬ ਪ੍ਰਕਿਰਿਆਂ ਤੋ ਪਹਿਲਾਂ ਜੋਬ ਪ੍ਰੋਫਾਈਲ, ਸਕਿਲਸ, ਮਾਰਕਿਟ ਵਿੱਚ ਕੰਪੀਟਿਸ਼ਨ, ਜੋਬ ਸਿਨੇਰਿਯੋ ਆਦਿ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ|
ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਥਿਊਰਟੀਕਲ ਨੋਲੇਜ ਤੋ ਇਲਾਵਾ ਪ੍ਰਸਨੈਲਿਟੀ ਡਿਵਲਪਮੈਂਟ, ਵਿਵਹਾਰਿਕ ਤਕਨੀਕੀ ਜਾਣਕਾਰੀ, ਥੌੜੇ ਸਮੇਂ ਦੇ ਸਕਿਲ ਅਧਾਰਿਤ ਕੋਰਸਿਸ ਆਦਿ ਤੇ ਵੀ ਫੋਕਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਤੇਜੀ ਨਾਲ ਵੱਧਦੀ ਅਤੇ ਬਦਲਦੀ ਹੋਈ ਮਾਡਰਨ ਇੰਡਸਟਰੀ ਅਤੇ ਟੈਕਨੋਲਿਜੀ ਦੀ ਜਰੂਰਤਾਂ ਨੂੰ ਪੂਰਾ ਕਰ ਸਕਣ|
ਆਰੀਅਨਜ਼ ਗਰੁੱਪ ਦੇ ਰਜਿਸਟਰਾਰ, ਪ੍ਰੋਫੈਸਰ ਬੀ.ਐਸ.ਸਿੱਧੂ ਨੇ ਕਿਹਾ ਕਿ ਰਕਸ਼ਾ ਗਰੁੱਪ ਅਤੇ ਆਈ ਸਰਵਰ ਐਡਮਿਨ ਪ੍ਰਾਈਵੇਟ ਲਿਮ:  ਕੰਪਨੀਆਂ ਨੇ 5 ਲੱਖ ਸਾਲਾਨਾ ਦੇ ਸੈਲਰੀ ਪੈਕੇਜ ਆਫਰ ਕੀਤੇ|
ਇਸ ਰੁਜਗਾਰ ਮੇਲੇ ਵਿੱਚ ਡੀਏਵੀ, ਯਮੁਨਾਨਗਰ; ਰਿਮਟ, ਮੰਡੀ ਗੋਬਿੰਦਗੜ; ਐਸਯੂਐਸ, ਤੰਗੋਰੀ; ਸਵਾਈਟ, ਬਨੂੰੜ; ਭਾਰਤ ਗਰੁੱਪ, ਮਾਨਸਾ; ਬਾਬਾ ਬੰਦਾ ਸਿੰਘ ਬਹਾਦੁਰ ਕਾਲੇਜ, ਫਤਿਹਗੜ ਸਾਹਿਬ; ਬੇਅੰਤ ਕਾਲੇਜ; ਗੁਰੂ ਗੋਬਿੰਦ ਸਿੰਘ ਕਾਲੇਜ; ਸੂਰਯਾ ਵਰਲਡ; ਏਆਈਐਮਟੀ, ਅੰਬਾਲਾ; ਯੂਐਮਆਈਟੀ; ਪੰਜਾਬ ਯੂਨੀਵਰਸਿਟੀ; ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਦਿ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ|

Leave a Reply

Your email address will not be published. Required fields are marked *