ਰੁਪਿੰਦਰ ਕੌਰ ਰੀਨਾ ਵਲੋਂ ਚੋਣ ਪ੍ਰਚਾਰ ਤੇਜ

ਐਸ.ਏ.ਐਸ ਨਗਰ, 1ਫਰਵਰੀ (ਆਰ ਪੀ ਵਾਲੀਆ) ਨਗਰ ਨਿਗਮ ਚੋਣਾ ਦੌਰਾਨ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਆਪਣੇ ਵਿਰੋਧੀਆਂ ਦੇ ਸਮਰਥਕਾਂ ਨੂੰ ਤੋੜ ਕ ਆਪਣੈ ਪਾਲੇ ਵਿੱਚ ਸ਼ਾਮਿਲ ਕਰਨ ਦੀ ਕਾਰਵਾਈ ਲਗਾਤਾਰ ਜੋਰ ਫੜ ਰਹੀ ਹੈ। ਇਸ ਦੌਰਾਨ ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੀ ਸ੍ਰੀਮਤੀ ਰੁਪਿੰਦਰ ਕੌਰ ਰੀਨਾ ਦੀ ਚੋਣ ਮੁੰਹਿਮ ਦੌਰਾਨ ਅਕਾਲੀ ਸਮਰਥਕ ਇਸ਼ ਕੁਮਾਰ ਉਰਫ ਇੱਸ਼ੂ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਆਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਿਆ।

ਇਸ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਾਰਡ ਨੰ. 5 ਦੇ ਕਾਂਗਰਸ ਦੇ ਉਮੀਦਵਾਰ ਸ਼੍ਰੀਮਤੀ ਰੁਪਿੰਦਰ ਕੌਰ ਰੀਨਾ ਦੇ ਹੱਕ ਵਿੱਚ ਚੋਣ ਮੁੰਹਿਮ ਦੌਰਾਨ ਭਾਗੀਦਾਰੀ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਸ੍ਰੀਮਤੀ ਪ੍ਰਭਜੋਤ ਕੌਰ ਬੈਂਸ (ਵਾਸੀ ਫੇਜ਼-4, ਮੁਹਾਲੀ) ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪੰਜਾਬ ਇਕਾਈ ਦੇ ਸਕੱਤਰ ਦਾ ਨਿਯੁਕਤੀ ਪੱਤਰ ਸੌਪਿਆ ਗਿਆ। ਸ੍ਰੀਮਤੀ ਪ੍ਰਭਜੋਤ ਕੌਰ ਬੈਂਸ ਵੱਲੋਂ ਸ੍ਰੀਮਤੀ ਰੁਪਿੰਦਰ ਕੌਰ ਰੀਨਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ।

ਇਸ ਮੌਕੇ ਤੇ ਸ. ਬਲਦੇਵ ਸਿੰਘ ਧਨੋਆ, ਸੁਖਪਾਲ ਸਿੰਘ, ਸੁਖਦੀਪ ਸਿੰਘ, ਰਘੁਬਰ ਚੇਤਨਿਯਾ, ਹੇਮਦੀਪ ਸਿੰਘ, ਸ਼ੇਰ ਸਿੰਘ, ਦਰਸ਼ਨ ਸਿੰਘ ਗੁਲਾਟੀ, ਹਰਜੀਤ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਢਠ, ਅਮਰਜੀਤ ਸਿੰਘ ਬਰਾੜ, ਕਰਨ ਜੌਹਰ, ਲਖਵਿੰਦਰ ਸਿੰਘ ਪਿੰਕੀ, ਬਲਦੇਵ ਸਿੰਘ, ਹਰਜਿੰਦਰ ਸਿੰਘ ਕੁੱਕੜ ਸਾਮਲ ਸਨ।

Leave a Reply

Your email address will not be published. Required fields are marked *