ਰੂਪੋਵਾਲੀ ਕਲਾਂ ਵਿਖੇ ਇਪਟਾ ਵੱਲੋਂ ਸਭਿਆਚਾਰਕ ਮੇਲੇ ਦਾ ਆਯੋਜਨ

ਅੰਮ੍ਰਿਤਸਰ, 8 ਅਪ੍ਰੈਲ (ਸ.ਬ.) ਕਾਮਰੇਡ ਮੰਗਤ ਸਿੰਘ ਰੂਪੋਵਾਲੀ ਦੀ ਯਾਦ ਵਿਚ ਇਪਟਾ, ਪੰਜਾਬ ਦੀ ਮਾਝਾ ਇਕਾਈ ਵੱਲੋਂ ਸ਼ਹੀਦ ਮੰਗਤ ਰੂਪੋਵਾਲੀ ਯਾਦਗਾਰੀ ਮੰਚ ਦੇ ਸਰਗਰਮ ਸਹਿਯੋਗ ਨਾਲ ਰੂਪੋਵਾਲੀ ਕਲਾਂ (ਅੰਮ੍ਰਿਤਸਰ) ਵਿਖੇ ਸਭਿਆਚਰਕ                ਮੇਲੇ ਦਾ ਅਯੋਜਨ ਕੀਤਾ ਗਿਆ| ਇਸ ਦਾ ਅਗ਼ਾਜ਼ ਡਾ. ਮੋਹਨ ਸਿੰਘ ਨੇ ਕਰਦੇ ਕਿਹਾ ਕਿ ਇਪਟਾ  ਲੋਕ-ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹੈ| ਇਸ ਸਮਾਗਮ ਦੀ ਪ੍ਰਧਾਨਗੀ ਇਪਟਾ, ਪੰਜਾਬ ਦੇ ਪ੍ਰਧਾਨ ਇੰਦਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਸਾਂਝੇ ਤੌਰ ‘ਤੇ ਕੀਤੀ|
ਇਪਟਾ ਦੇ ਆਰੰਭਲੇ ਦੌਰ ਦੇ ਕਲਾਕਾਰ ਅਤੇ ਕਾਰਕੁਨ ਸ੍ਰੀ ਸਵਰਣ ਸਿੰਘ ਸੰਧੂ ਅਤੇ ਸ੍ਰੀ ਗੁਰਚਰਨ ਸਿੰਘ ਬੋਪਾਰਾਏ ਨੇ ਲੋਕ-ਹਿਤੈਸ਼ੀ ਮੇਲੇ ਦਾ ਆਰੰਭ ਅਮ੍ਰਿੰਤਾ ਪੀਤਮ ਰਚਨਾ šਅੱਜ ਆਖਾ ਵਾਰਿਸ ਸ਼ਾਹ ਨੂੰ” ਅਤੇ šਬਾਸਮਤੀ ਦੀ ਮਹਿਕ” ਆਪਣੀ ਬੁਲੰਦ ਅਵਾਜ਼ ਵਿਚ ਗਾਅ ਕੇ ਕੀਤਾ|  ਨਾਟ-ਕਰਮੀ ਡਾ. ਸੁਰੇਸ਼ ਮਹਿਤਾ ਅਤੇ ਉਨਾਂ ਦੀ ਪਤਨੀ ਡਾ. ਜੀਵਨ ਜੋਤੀ ਸ਼ਰਮਾਂ ਦਾ ਸ਼ਹੀਦ ਮੰਗਤ ਸਿੰਘ ਰੂਪੋਵਾਲੀ ਐਵਾਰਡ ਵਿਸ਼ੇਸ ਸਨਮਾਨ ਕਰਨ ਤੋਂ ਇਲਾਵਾ ਮੰਗਤ ਸਿੰਘ ਰੂਪੋਵਾਲੀ, ਬਲਦੇਵ ਰਾਜ ਜਗਤਪੁਰ ਬਜਾਜ ਅਤੇ ਜਸਵੰਤ ਸਿੰਘ ਰੂਪੋਵਾਲੀ ਖੁਰਦ ਦੇ ਪ੍ਰੀਵਾਰਾਂ ਦਾ ਸਤਿਕਾਰ ਵੀ ਕੀਤਾ ਗਿਆ|
ਇਪਟਾ ਪੰਜਾਬ ਦੇ ਪ੍ਰਧਾਨ ਇੰਦਜੀਤ ਰੂਪੋਵਾਲੀ ਨੇ ਡਾ. ਸੁਰੇਸ਼ ਮਹਿਤਾ ਨੂੰ ਉਨਾਂ ਦੇ ਸਨਮਾਨ ‘ਤੇ ਮੁਬਾਰਕਬਾਦ ਦਿੱਤੀ|
ਇਪਟਾ, ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਕਿਹਾ ਕਿ ਇਪਟਾ, ਪੰੰਜਾਬ ਜਿੱਥੇ ਪੰਜਾਬੀ ਰੰਗਮੰਚ ਦੀ ਬਿਹਤਰੀ  ਅਤੇ ਲੱਚਰ ਅਤੇ ਅਸ਼ਲੀਲ ਗਾਇਕੀ ਨੂੰ ਠੱਲ ਪਾਉਂਣ ਲਈ ਯਤਨਸ਼ੀਲ ਹੈ| ਉਥੇ ਉਭਰਦੇ ਅਤੇ ਅਣਗੋਲੇ ਕਲਾਕਰਾਂ ਲਈ ਵੀ ਮੰਚ ਮੁੱਹਇਆ ਕਰ ਰਹੀ ਹੈ|
ਇਸ ਦੌਰਾਨ ਸਭਿਆਚਰਕ ਮੇਲੇ ਦੌਰਾਨ ਇਪਟਾ, ਪੰਜਾਬ ਦੀਆਂ ਪੰਜ ਪਾਣੀ ਲੋਕ ਕਲਾ ਮੰਚ ਅਮ੍ਰਿੰਤਸਰ, ਇਪਟਾ ਆਰ.ਸੀ.ਐਫ. (ਕਪੂਰਥਲਾ) ਅਤੇ ਅਜ਼ਾਦ ਰੰਗਮੰਚ ਚੱਕ ਦੇਸ ਰਾਜ (ਜਲੰਧਰ), ਨੌਰਾ ਰਿਚਰਡ ਰੰਗਮੰਚ (ਦੀਨਾ ਨਗਰ) ਅਤੇ ਰੂਪੋਵਾਲੀ ਦੀ ਨਾਟ-ਮਡਲੀਆਂ ਨੇ ਨਾਟਕ ਅਤੇ ਕੋਰੀਓਗ੍ਰਾਫੀਆਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਅਤੇ ਅਨਮੋਲ ਰੂਪੋਵਾਲੀ, ਸੈਵਣ ਰੂਪੋਵਾਲੀ ਅਤੇ ਸਿਮਰਪ੍ਰੀਤ ਗੋਪਾਲਪੁਰਾ ਨੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਨੇ ਦਰਸ਼ਕਾਂ ਨੂੰ ਕੀਲ ਲਿਆ|ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਨਾਟ-ਕਰਮੀ ਬੀਬਾ ਕੁਲਵੰਤ ਨਰਿੰਦਰ ਲਾਡੀ, ਹਰਜੀਤ ਸਿੰਘ ਰਾਜਾ ਸਾਂਸੀ, ਲਖਵਿੰਦਰ ਸਿੰਘ ਗੋਪਾਲਪੁਰਾਂ, ਰਣਜੀਤ ਰੂਪੋਵਾਲੀ, ਰੌਸ਼ਲ ਲਾਲ ਜਗਤਪੁਰਾ ਬਜਾਜ ਅਤੇ ਸੁਖਵਿੰਦਰ ਸਿੰਘ ਚੁਮੰਡਾ ਦੇਵੀ ਨੇ ਆਪਣੇ ਵਿਚਾਰ ਪ੍ਰਗਰ ਕਰਦੇ ਕਿਹਾ ਕਿ ਅੱਜ ਸਾਡੇ ਨਿਰੋਏ ਸਭਿਆਚਾਰ, ਅਮੀਰ ਵਿਰਸੇ ਅਤੇ ਗੋਰਵਮਈ ਭਾਸ਼ਾ ਉਪਰ ਗਿਣੀ-ਮਿਥੀ ਸਾਜ਼ਿਸ਼ ਨਾਲ ਹਮਲੇ ਹੋ ਰਹੇ ਹਨ| ਜਿਨਾਂ ਬਾਰੇ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਸਖਤੀ ਤੇ ਦ੍ਰਿੜਤਾ ਨਾਲ ਇਨਾਂ ਹਮਲਿਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ| ਮੰਚ ਸੰਚਾਲਨ ਬਲਬੀਰ ਮੂਧਲ ਨੇ ਕੀਤਾ|

Leave a Reply

Your email address will not be published. Required fields are marked *