ਰੂਰਲ ਹਟ ਵਿੱਚ ਬੈਠਣ ਅਤੇ ਗਰਮੀ ਤੋਂ ਬਚਾ ਦੇ ਪ੍ਰਬੰਧ ਨਾ ਹੋਣ ਕਾਰਨ ਗਰਭਵਤੀ ਔਰਤਾਂ ਹੁੰਦੀਆਂ ਹਨ ਪ੍ਰੇਸ਼ਾਨ

ਐਸ. ਏ. ਐਸ. ਨਗਰ, 20 ਜੂਨ (ਸ.ਬ.) ਪ੍ਰਾਇਮਰੀ ਹੈਲਥ ਸੈਂਟਰ ਘੰੜੂਆਂ ਵਲੋਂ ‘ਰੂਰਲ ਹਟ’ ਬਲੌਂਗੀ ਵਿਖੇ ਹਰ ਹਫਤੇ ਦੇ ਬੁੱਧਵਾਰ ਤੇ ਸ਼ੁੱਕਰਵਾਰ ਦੇ ਦਿਨ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕੇ ਲਗਾਏ ਜਾਂਦੇ ਹਨ| ਇੱਥੇ ਬੱਚਿਆਂ ਨੂੰ ਟੈਟਨੈਸ ਅਤੇ ਪੋਲਿਉ ਦੇ ਟੀਕੇ ਲਗਾਏ ਜਾਂਦੇ ਹਨ| ਪੰ੍ਰਤੂ ਤਪਦੀ ਗਰਮੀ ਦੇ ਵਿੱਚ ਇੱਥੇ ਪੱਖੇ ਅਤੇ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ| ਤਪਦੀ ਗਰਮੀ ਵਿੱਚ ਇਹਨਾਂ ਦੇ ਬੈਠਣ ਲਈ ਵੀ ਕੋਈ ਪ੍ਰਬੰਧ ਨਹੀਂ ਹੈ| ਜਿਸ ਕਾਰਨ ਉਨ੍ਹਾਂ ਨੂੰ ਖੜੇ ਰਹਿਣਾ ਪੈਂਦਾ ਹੈ|
ਬਲੌਂਗੀ ਦੇ ਸਮਾਜ ਸੇਵੀ ਆਗੂ ਸ੍ਰੀ ਬੀ. ਸੀ. ਪ੍ਰੇਮੀ ਨੇ ਦੱਸਿਆ ਕਿ ਇੰਨੀ ਗਰਮੀ ਨੂੰ ਦੇਖਦੇ ਹੋਏ ਉਨਾਂ ਨੇ ਡਾਕਟਰਾਂ ਦੀ ਟੀਮ ਨੂੰ ਬੇਨਤੀ ਕੀਤੀ ਹੈ ਕਿ ਇਹ ਕੈਂਪ ਉਨਾਂ ਦੇ ਘਰ ਵਿੱਚ ਲਗਾਇਆ ਜਾਵੇ ਤਾਂ ਜੋ ਛੋਟੇ ਛੋਟੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਪੀਣ ਦੇ ਪਾਣੀ ਦਾ ਉਚਿਤ ਪ੍ਰਬੰਧ ਬੈਠਣ ਦੀ ਸੁਵਿਧਾ ਅਤੇ ਪੱਖਿਆ ਦੇ ਪ੍ਰਬੰਧ ਨਾਲ ਸਹੂਲਤਾਂ ਮਿਲ ਸਕਣ|

Leave a Reply

Your email address will not be published. Required fields are marked *