ਰੂਰਲ ਹੈਲਥ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਪੰਚਾਇਤ ਮੰਤਰੀ ਵਲੋਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਕਮੇਟੀ ਬਣਾਉਣ ਦਾ ਫੈਸਲਾ

ਚੰਡੀਗੜ੍ਹ, 24 ਜਨਵਰੀ (ਸ.ਬ.) ਪੰਚਾਇਤ ਵਿਭਾਗ ਅਧੀਨ ਕੰੰਮ ਕਰਦੇ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ| ਅੱਜ ਇੱਥੇ ਪੰਚਾਇਤ ਮੰਤਰੀ ਦੇ ਦਫਤਰ ਵਿਖੇ ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ, ਇਸ ਮੀਟਿੰਗ ਵਿੱਚ ਸੀਮਾ ਜੈਨ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਡੀ.ਪੀ.ਐਸ ਖਰਬੰਦਾ ਡਾਇਰੈਕਟਰ ਪੇਂਡੂ ਵਿਕਾਸ ਵਿਭਾਗ ਵੀ ਹਾਜ਼ਿਰ ਸਨ|
ਮੀਟਿੰਗ ਦੌਰਾਨ ਪੰਚਾਇਤ ਮੰਤਰੀ ਨੇ ਕਿਹਾ ਕਿ ਕਮੇਟੀ ਵਲੋਂ ਫਾਰਮਾਸਿਸਟਾਂ ਨੂੰ ਰੈਗੂਲਰ ਕਰਨ ਲਈ ਜਲਦ ਟਾਈਮ ਬਾਂਡ ਪਾਲਸੀ ਫਰੇਮ ਕੀਤੀ ਜਾਵੇ| ਇਸ ਤੋਂ ਇਲਾਵਾ ਐਸੋਸੀਏਸ਼ਨ ਦੀਆਂ ਕੁੱਝ ਹੋਰ ਅਹਿਮ ਮੰਗਾਂ ਜਿਸ ਵਿੱਚ ਬਿਜਲੀ ਸਟੇਸ਼ਨਰੀ ਦੇ ਖਰਚੇ 1000 ਤੋਂ ਵਧਾ ਦੇ 2000 ਕਰਨ, ਈ.ਪੀ.ਐਫ.ਓ ਲਾਭ ਦੇਣ, ਸਫਰੀ ਭੱਤਾ ਲਾਗੂ ਕਰ, ਸਰਵਿਸ ਬੁੱਕ ਲਗਾਉਣ, ਫਾਰਮਾਸਿਸਟ ਕੇਡਰ ਦਾ ਨਾਮ ਬਦਲ ਕੇ ਫਾਰਮੇਸੀ ਅਫਸਰ ਕਰਨ ਅਤੇ ਲੇਡੀਜ ਪ੍ਰਸੂਤਾ ਛੁੱਟੀ 6 ਮਹੀਨੇ ਤਨਖਾਹ ਸਮੇਤ ਹੋਰ ਜਾਇਜ ਮੰਗਾਂ ਦਾ ਮੌਕੇ ਤੇ ਹੀ ਹੱਲ ਕਰਦੇ ਹੋਏ ਲਾਗੂ ਕਰਨ ਦੇ ਨਿਰਦੇਸ਼ ਦਿੱਤੇ |
ਜਿਕਰਯੋਗ ਹੈ ਕਿ ਪੰਜਾਬ ਭਰ ਵਿੱਚ  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧੀਨ ਆਉਂਦੀਆਂ ਕੁੱਲ 1186 ਪੇਂਡੂ ਸਿਹਤ ਡਿਸਪੈਂਸਰੀਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਫਾਰਮਾਸਿਸਟ ਠੇਕੇ ਤੇ ਕੰਮ ਕਰਦੇ ਆ ਰਹੇ ਹਨ| ਇਸ ਮੌਕੇ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ  ਰੂਰਲ ਹੈਲਥ  ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਨਵਦੀਪ ਕੁਮਾਰ, ਪ੍ਰਧਾਨ ਜੋਤ ਰਾਮ, ਚੇਅਰਮੈਨ ਬਲਜੀਤ ਬੱਲ, ਸੀਨੀਅਰ ਮੀਤ ਪ੍ਰਧਾਨ ਸਵੱਰਤ ਸ਼ਰਮਾ ਅਤੇ ਮੀਤ ਪ੍ਰਧਾਨ ਪ੍ਰਿੰਸ ਭਾਰਤ ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *