ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਦਾ ਵਫਦ ਮੁੱਖ ਮੰਤਰੀ ਦੇ ਓ ਐਸ ਡੀ ਬਰਾੜ ਨੂੰ ਮਿਲਿਆ

ਐਸ ਏ ਐਸ ਨਗਰ, 15 ਮਾਰਚ (ਸ.ਬ.) ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦਾ ਸੂਬਾ ਪੱਧਰੀ ਵਫਦ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੋਤ ਰਾਮ ਮਦਨੀਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਵਿਖੇ ਓ ਐਸ ਡੀ ਸੰਦੀਪ ਬਰਾੜ ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਵੀ ਸੌਂਪਿਆ| ਇਸ ਮੌਕੇ ਵਫਦ ਦੇ ਆਗੂਆਂ ਨੇ ਕਿਹਾ ਕਿ ਸਮੂਹ ਫਾਰਮਾਸਿਸਟ ਪੇਂਡੂ ਵਿਕਾਸ ਪੰਚਾਇਤਾਂ ਵਿਭਾਗ ਤਹਿਤ ਜਿਲ੍ਹਾ ਪ੍ਰੀਸ਼ਦਾਂ ਅਧੀਨ ਆਉਦੀਆਂ 1186 ਪੇਂਡੂ ਹੈਲਥ ਸੈਂਟਰਾਂ ਵਿੱਚ ਪਿਛਲੇ 12 ਸਾਲਾਂ ਤੋਂ ਠੇਕੇ ਤੇ ਸੇਵਾਵਾਂ ਦੇ ਰਹੇ ਹਨ, ਇਹਨਾਂ ਸਿਹਤ ਸੈਂਟਰਾਂ ਵਿੱਚ ਮੈਡੀਕਲ ਫਾਰਮਾਸਿਸਟ ਦੀਆਂ ਪੋਸਟਾਂ ਉਪਲੱਬਧ ਹਨ | ਸਮੂਹ ਕੰਮ ਕਰ ਰਹੇ ਰਜਿਸਟਰਡ ਫਾਰਮਾਸਿਸਟਾਂ ਨੂੰ 10 ਸਾਲ ਤੋਂ ਉਪਰ ਹੋ ਚੁੱਕਾ ਹੈ ਇਸ ਲਈ ਉਹਨਾਂ ਨੂੰ 10 ਸਾਲ ਦਾ ਸੇਵਾ ਲਾਭ ਦੇ ਕੇ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ|
ਉਹਨਾਂ ਕਿਹਾ ਕਿ ਸਮੂਹ ਫਾਰਮਾਸਿਸਟ ਸਾਲ 2006 ਤੋਂ ਕੈਪਟਨ ਸਰਕਾਰ ਦੇ ਸ਼ਾਸ਼ਨ ਦੌਰਾਨ ਹੀ ਰੱਖੇ ਗਏ ਸੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਸਰਕਾਰ ਬਣਨ ਉਪਰੰਤ ਫਾਰਮਾਸਿਸਟਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਹੁਣ ਫਾਰਮਾਸਿਸਟਾਂ ਦੇ ਸਰਵਿਸ ਕੰਟਰੈਕਟ ਦੀ ਮਿਆਦ 31 ਮਾਰਚ ਨੂੰ ਖਤਮ ਹੋਣ ਜਾ ਰਹੀ ਹੈ, ਇਸ ਲਈ ਫਾਰਮਾਸਿਸਟਾਂ ਦੇ ਹੱਕ ਵਿੱਚ ਫੈਸਲਾ ਲਿਆ ਜਾਵੇ| ਵਫਦ ਦੇ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਬਰਾੜ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੇ ਮਸਲੇ ਸਬੰਧੀ ਜਲਦੀ ਹੀ ਮੁੱਖ ਮੰਤਰੀ ਨਾਲ ਗੱਲ ਕਰਨਗੇ |
ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਨਵਦੀਪ ਕੁਮਾਰ ਸਮੇਤ ਜਗਜੀਤ ਬੀਜਾ ਅਤੇ ਕੁਲਵੰਤ ਸੈਣੀ ਪਟਿਆਲਾ ਹਾਜਰ ਸਨ|

Leave a Reply

Your email address will not be published. Required fields are marked *