ਰੂਰਲ ਹੈਲਥ ਫਾਰਮੇਸੀ ਅਫਸਰਾਂ ਵਲੋਂ ਸੰਘਰਸ਼ ਦੀ ਚਿਤਾਵਨੀ


ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਪਿੰਡਾਂ ਦੀਆਂ 1186 ਡਿਸਪਂੈਸਰੀਆਂ ਵਿਚ ਕੰਮ ਕਰਦੇ ਰੂਰਲ ਹੈਲਥ ਫਾਰਮੇਸੀ ਅਫਸਰਾਂ ਵਲੋਂ ਸਰਕਾਰ ਨੂੰ ਫਿਰ ਤੋਂ ਸੰਘਰਸ਼ ਕਰਨ ਦੀ  ਿਚਤਾਵਨੀ ਦਿਤੀ ਗਈ ਹੈ| ਇੱਥੇ ਜਾਰੀ ਇਕ ਬਿਆਨ ਵਿਚ  ਯੂਨੀਅਨ ਦੇ ਸੂਬਾ ਪ੍ਰਧਾਨ ਜੋਤਰਾਮ ਸਿੰਘ ਮਦਨੀਪੁਰ ਨੇ ਕਿਹਾ ਕਿ ਜੂਨ 2006 ਵਿਚ 1186 ਡਿਸਪਂੈਸਰੀਆਂ ਸਿਹਤ ਵਿਭਾਗ ਤੋਂ ਸਿਫਟ ਕਰਕੇ ਪੇਂਡੂ ਪੰਚਾਇਤੀ ਵਿਭਾਗ ਨੂੰ ਦੇ ਦਿਤੀਆਂ ਸਨ, ਡਾਕਟਰਾਂ  ਨੂੰ ਇਹਨਾਂ ਡਿਸਪਂੈਸਰੀਆਂ ਦਾ ਠੇਕਾ ਦੇ ਕੇ ਸਰਵਿਸ ਪ੍ਰੋਵਾਈਡਰ ਬਣਾ ਦਿਤਾ ਗਿਆ ਸੀ, ਤੇ ਡਾਕਟਰ ਨੂੰ ਇਕ ਫਾਰਮਾਸਿਸਟ ਤੇ ਦਰਜਾ 4 ਕਰਮਚਾਰੀ ਰਖਣ ਲਈ ਦਾਇਤ ਕੀਤੀ ਗਈ ਸੀ ਪਰ ਮਈ 2011 ਵਿਚ ਡਾਕਟਰਾਂ ਨੂੰ ਪੰਜਾਬ ਸਰਕਾਰ ਵਲੋਂ ਰੈਗੂਲਰ ਕਰ ਦਿਤਾ ਗਿਆ ਅਤੇ ਫਾਰਮਾਸਿਟਾਂ ਨੂੰ ਮਈ 2011 ਤੋਂ ਠੇਕਾ ਅਧਾਰਿਤ ਪ੍ਰਣਾਲੀ ਤਹਿਤ ਸਰਵਿਸ ਪ੍ਰੋਵਾਈਡਰ ਬਣਾ ਦਿਤਾ ਗਿਆ ਅਤੇ ਉਦੋਂ ਤੋਂ ਹੀ ਫਾਰਮਾਸਿਸਟ ਘੱਟ ਤਨਖਾਹਾਂ ਉਪਰ ਕੰਮ ਕਰ ਰਹੇ ਹਨ| 
ਉਹਨਾਂ ਕਿਹਾ ਕਿ ਹੁਣ ਕੋਰੋਨਾ ਮਹਾਂਮਾਰੀ ਕਾਰਨ ਇਹ ਫਾਰਮਾਸਿਸਟ ਵੱਖ ਵੱਖ ਥਾਂਵਾਂ ਉਪਰ ਕੰਮ ਕਰ ਰਹੇ ਹਨ ਪਰ ਸਰਕਾਰ ਵਲੋਂ ਇਹਨਾਂ ਨੂੰ ਕੋਈ ਵੀ ਵੱਖਰਾ ਭੱਤਾ ਨਹੀਂ ਦਿਤਾ ਗਿਆ| ਉਹਨਾਂ ਕਿਹਾ ਕਿ ਇਹਨਾਂ ਫਾਰਮਾਸਿਸਟਾਂ ਨੂੰ ਸਿਰਫ 10 ਹਜਾਰ ਰੁਪਏ ਪ੍ਰਤੀ ਮਹੀਨਾ ਦਿਤਾ ਜਾਂਦਾ ਹੈ| ਉਨਾਂ ਕਿਹਾ ਕਿ ਜੇ 14 ਅਕਤੂਬਰ ਤਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵਲੋਂ ਮੁੜ ਸੰਘਰਸ਼ ਕੀਤਾ ਜਾਵੇਗਾ| 

Leave a Reply

Your email address will not be published. Required fields are marked *