ਰੂਸੀ ਜਾਸੂਸ ਮਿਲਣ ਤੇ ਉਨ੍ਹਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਵਾਂਗੇ : ਨਿਊਜ਼ੀਲੈਂਡ

ਵੇਲਿੰਗਟਨ, 27 ਮਾਰਚ (ਸ.ਬ.) ਨਿਊਜ਼ੀਲੈਂਡ ਸਰਕਾਰ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਵੱਖ-ਵੱਖ ਯੂਰਪੀ ਦੇਸ਼ਾਂ ਨੇ ਕਈ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦੇ ਆਦੇਸ਼ ਜਾਰੀ ਕੀਤੇ ਹਨ| ਬ੍ਰਿਟੇਨ ਦੀ ਕਲੋਨੀ ਰਹਿ ਚੁੱਕੇ ਅਤੇ ਲੰਡਨ ਦੇ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਨਿਊਜ਼ੀਲੈਂਡ ਨੇ ਸਿਧਾਂਤਕ ਸਮਰਥਨ ਦੀ ਪੇਸ਼ਕਸ਼ ਕੀਤੀ ਪਰ ਨਾਲ ਹੀ ਸਵੀਕਾਰ ਕੀਤਾ ਕਿ ਦੇਸ਼ ਵਿਚ ਰੂਸੀ ਜਾਸੂਸਾਂ ਦੀਆਂ ਗਤੀਵਿਧੀਆਂ ਨਾ ਦੇ ਬਰਾਬਰ ਹਨ| ਇਸ ਦਾ ਮਤਲਬ ਇਹ ਹੋਇਆ ਕਿ ਉਹ ਇਸ ਮਾਮਲੇ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੇ|
ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਸਰਕਾਰੀ ਰੇਡਿਓ ਤੇ ਦੱਸਿਆ,”ਅਸੀਂ ਨਿਊਜ਼ੀਲੈਂਡ ਵਿਚ ਜਾਂਚ ਕੀਤੀ ਹੈ| ਸਾਡੇ ਇੱਥੇ ਰੂਸ ਦੇ ਗੈਰ ਐਲਾਨੇ ਅਧਿਕਾਰੀ ਨਹੀਂ ਹਨ| ਜੇ ਸਾਨੂੰ ਮਿਲਣਗੇ ਤਾਂ ਅਸੀਂ ਉਨ੍ਹਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦੇਵਾਂਗੇ|” ਉਨ੍ਹਾਂ ਨੇ ਕਿਹਾ,”ਜਦੋਂ ਕਈ ਅੰਤਰ ਰਾਸ਼ਟਰੀ ਹਿੱਤ ਹੋਣ ਤਾਂ ਨਿਊਜ਼ੀਲੈਂਡ ਉਨ੍ਹਾਂ ਦੀ ਸੂਚੀ ਵਿਚ ਸ਼ਿਖਰ ਤੇ ਨਾ ਹੋਵੇ| ਇਸ ਗੱਲ ਦੀ ਮੈਨੂੰ ਹੈਰਾਨੀ ਹੁੰਦੀ ਹੈ|
ਸ਼ਾਇਦ ਅਸਲ ਵਿਚ ਨਹੀਂ|” ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਇਸ ਗੱਲ ਦੀ ਸਮੀਖਿਆ ਕਰਦਾ ਰਹੇਗਾ ਕਿ ਸੈਲਸਬਰੀ ਵਿਚ ਹੋਏ ਹਮਲੇ ਦੇ ਮੁੱਦੇ ਤੇ ਅੰਤਰ ਰਾਸ਼ਟਰੀ ਭਾਈਚਾਰੀ ਦਾ ਸਮਰਥਨ ਕਰਨ ਲਈ ਹੋਰ ਕਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ| ਉੱਧਰ ਰੂਸ ਨੇ ਸਾਬਕਾ ਜਾਸੂਸ ਤੇ ਹੋਏ ਹਮਲੇ ਵਿਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ|

Leave a Reply

Your email address will not be published. Required fields are marked *