ਰੂਸੀ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, ਲਾਪਤਾ ਲੋਕਾਂ ਦੀ ਭਾਲ ਸ਼ੁਰੂ

ਮਾਸਕੋ, 13 ਫਰਵਰੀ (ਸ.ਬ.) ਰੂਸ ਦੇ ਅਲਤਾਈ ਰਿਪਬਲਿਕ ਖੇਤਰ ਵਿੱਚ ਬੀਤੀ ਰਾਤ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਹੈਲੀਕਾਪਟਰ ਵਿੱਚ ਸਵਾਰ ਲੋਕ ਲਾਪਤਾ ਹਨ| ਸੰਕਟਕਾਲ ਮੰਤਰਾਲੇ ਨੇ ਦੱਸਿਆ ਕਿ ਰੌਬਿਨਸਨ -ਆਰ 66 ਹਲਕੇ ਵਜ਼ਨ ਵਾਲਾ ਬਹੁ-ਉਪਯੋਗੀ ਹੈਲੀਕਾਪਟਰ ਟੈਲਿਟਸਕੋਏ ਝੀਲ ਕੋਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਵਿੱਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਖੇਤਰ ਦੀ ਸਾਬਕਾ ਉਪ ਪ੍ਰਮੁੱਖ ਅਨਾਤੋਲੀ ਬੈਨੀ ਵੀ ਸਵਾਰ ਸੀ| ਉਹ ਅੱਠ ਸਾਲ ਪਹਿਲਾਂ ਹੋਏ ਅਜਿਹੇ ਹੀ ਇਕ ਹਾਦਸੇ ਵਿੱਚ ਵਾਲ-ਵਾਲ ਬਚੀ ਸੀ| ਮੰਤਰਾਲੇ ਦੇ ਇਕ ਬੁਲਾਰੇ ਨੇ ਸੰਵਾਦ ਕਮੇਟੀ ਨੂੰ ਦੱਸਿਆ ਹੈ ਕਿ ਅੱਜ ਸਵੇਰੇ 160 ਸੰਕਟਕਾਲੀਨ ਕਾਮਿਆਂ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ| ਇਸ ਤੋਂ ਇਲਾਵਾ 68 ਹੋਰ ਕਰਮਚਾਰੀਆਂ ਨੂੰ ਉੱਥੇ                    ਭੇਜਿਆ ਜਾਣਾ ਹੈ|

Leave a Reply

Your email address will not be published. Required fields are marked *