ਰੂਸ ਕੋਲੋਂ ਐਸ-400 ਮਿਜ਼ਾਈਲਾਂ ਖਰੀਦਣ ਦੀ ਤਿਆਰੀ ਵਿੱਚ ਹੈ ਭਾਰਤ

ਨਵੀਂ ਦਿੱਲੀ, 5 ਮਾਰਚ (ਸ.ਬ.) ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਆਗਾਮੀ ਰੂਸ ਯਾਤਰਾ ਦੌਰਾਨ ਐਸ-400 ਟਰਾਇੰਫ ਏਅਰ ਡਿਫੈਂਸ ਮਿਸਾਈਲ ਸਿਸਟਮ ਨੂੰ ਖਰੀਦਣ ਲਈ ਹੋਏ ਇਕ ਸਮਝੋਤੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ| ਇਹ ਜਾਣਕਾਰੀ ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਹੋਈ ਹੈ| ਅੰਦਾਜ਼ਨ 40,000 ਕਰੋੜ ਰੁਪਏ ਦਾ ਇਹ ਸੌਦਾ ਮੁੱਖ ਤੌਰ ਤੇ ਕੀਮਤ ਨੂੰ ਲੈ ਕੇ ਲਟਕਿਆ ਹੋਇਆ ਹੈ| ਸੂਤਰਾਂ ਅਨੁਸਾਰ ਭਾਰਤ ਚਾਹੇਗਾ ਕਿ ਰੱਖਿਆ ਮੰਤਰੀ ਨਿਰਮਸਾ ਸੀਤਾਰਮਣ ਦੀ ਇਸ ਯਾਤਰਾ ਦੌਰਾਨ ਇਸ ਨੂੰ ਨਿਪਟਾ ਲਿਆ ਜਾਵੇ| ਸੂਤਰਾਂ ਅਨੁਸਾਰ ਰੱਖਿਆ ਮੰਤਰੀ 6 ਹਫਤਿਆਂ ਅੰਦਰ ਮਾਸਕੋ ਦੀ ਯਾਤਰਾ ਲਈ ਜਾ ਸਕਦੀ ਹੈ| ਆਕਾਸ਼ ਵਿਚ ਨਿਸ਼ਾਨਾ ਲਗਾ ਕੇ ਗੋਲਾਬਾਰੀ ਕਰਨ ਵਾਲੀ ਐਸ-400 ਟਰਾਇੰਫ ਮਿਜ਼ਾਈਲਾਂ ਦੀ ਸਮਰੱਥਾ 400 ਕਿਲੋਮੀਟਰ ਹੈ| ਇਸ ਨੂੰ ਰੂਸ ਦੀ ਸਭ ਤੋਂ ਉਚਿਤ ਪ੍ਰਣਾਲੀ ਮੰਨਿਆ ਜਾ ਰਿਹਾ ਹੈ|
ਭਾਰਤ ਚੀਨ ਨਾਲ ਲੱਗਦੀ 4000 ਕਿਲੋਮੀਟਰ ਲੰਬੀ ਸਰਹੱਦ ਤੇ ਆਪਣੀ ਫੌਜੀ ਤਿਆਰੀ ਨੂੰ ਮਜ਼ਬੂਤ ਕਰਨ ਅਤੇ ਹਵਾਈ ਚੌਕਸੀ ਵਧਾਉਣ ਲਈ ਇਸ ਨੂੰ ਲੈਣਾ ਚਾਹੁੰਦਾ ਹੈ| ਚੀਨ ਨੇ ਇਸ ਪ੍ਰਣਾਲੀ ਲਈ ਰੂਸ ਨਾਲ 2014 ਵਿੱਚ ਇਕ ਖਰੀਦ ਸਮਝੌਤਾ ਕੀਤਾ ਸੀ| ਜਿਸ ਦੀ ਉਸ ਨੂੰ ਸਪਲਾਈ ਸ਼ੁਰੂ ਹੋ ਗਈ ਹੈ| ਪਰ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਉਹ ਕਿੰਨੀਆਂ ਮਿਜ਼ਾਈਲਾਂ ਖਰੀਦ ਰਿਹਾ ਹੈ| ਸੂਤਰਾਂ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਦੀ ਮਾਸਕੋ ਯਾਤਰਾ ਵਿੱਚ ਇਸ ਸੌਦੇ ਨੂੰ ਪੱਕਾ ਕਰਨਾ ਇਕ ਵੱਡਾ ਵਿਸ਼ਾ ਹੋਵੇਗਾ| ਇਹ ਪ੍ਰਣਾਲੀ ਰੂਸ ਦੀ ਅਲਮਾਝ-ਏਂਟੇ ਕੰਪਨੀ ਬਣਾਉਂਦੀ ਹੈ ਅਤੇ ਇਹ 2007 ਤੋਂ ਰੂਸੀ ਫੌਜ ਵਿਚ ਸ਼ਾਮਲ ਹੈ| ਭਾਰਤ ਇਸ ਬਾਰੇ ਵਿੱਚ ਰੂਸ ਨਾਲ ਡੇਢ ਸਾਲ ਤੋਂ ਪਹਿਲਾਂ ਦਾ ਗੱਲਬਾਤ ਕਰ ਰਿਹਾ ਹੈ ਅਤੇ ਘੱਟੋਂ-ਘੱਟ ਰੂਸ ਦੀਆਂ ਪੰਜ ਪ੍ਰਣਾਲੀਆਂ ਦੀ ਖਰੀਦ ਕਰਨਾ ਚਾਹੁੰਦਾ ਹੈ| ਇਹ ਪ੍ਰਣਾਲੀ ਤਿੰਨ ਵੱਖ-ਵੱਖ ਤਰ੍ਹਾਂ ਦੇ ਨਿਸ਼ਾਨੇ ਸਾਧ ਸਕਦੀ ਹੈ| ਇਸੇ ਤਰ੍ਹਾਂ ਇਹ ਹਵਾ ਸੁਰੱਖਿਆ ਦੀ ਵੱਖ-ਵੱਖ ਪਰਤਾਂ ਤਿਆਰ ਕਰਦੀ ਹੈ| ਸੂਤਰਾਂ ਅਨੁਸਾਰ ਰੂਸ ਦੇ ਨਾਲ ਪੰਜਵੀਂ ਪੀੜ੍ਹੀ ਦੇ ਜਹਾਜ ਦੇ ਸੌਦਿਆਂ ਦੇ ਬਾਰੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਕਿਉਂਕਿ ਇੰਨਾ ਦੀ ਲਾਗਤ ਬਹੁਤ ਉੱਚੀ ਹੈ|

Leave a Reply

Your email address will not be published. Required fields are marked *