ਰੂਸ ਦੀ ਵੇਟ ਲਿਫਟਿੰਗ ਟੀਮ ਤੇ ਪਾਬੰਦੀ

ਨਵੀਂ ਦਿੱਲੀ, 30 ਜੁਲਾਈ (ਸ.ਬ.) ਡੋਪਿੰਗ ਕਾਰਨ ਰੂਸ ਦੀ ਵੇਟ ਲਿਫਟਿੰਗ ਟੀਮ ਨੂੰ ਰੀਓ ਓਲੰਪਿਕ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ| ਵੇਟ ਲਿਫਟਿੰਗ ਸੰÎਘ ਨੇ ਕਿਹਾ ਕਿ ਵਿਸ਼ਵ ਐਂਟੀ ਡੋਪਿੰਗ ਏਜੰਸੀ ਦੀ ਜਾਂਚ ਵਿਚ ਰੂਸ ਦੇ 10 ਸੰਭਾਵਿਤ ਖਿਡਾਰੀਆਂ ਦੇ ਨਾਂ ਸਾਹਮਣੇ ਆਏ ਹਨ| ਵੇਟ ਲਿਫਟਿੰਗ ਸੰਘ ਦਾ ਕਹਿਣਾ ਹੈ ਕਿ ਖੇਡ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਰੂਸੀ ਖਿਡਾਰੀਆਂ ਤੇ ਰੋਕ ਲਗਾਈ ਜਾ ਰਹੀ ਹੈ| ਰੂਸੀ ਵੇਟ ਲਿਫਟਿੰਗ ਟੀਮ ਤੇ ਪਾਬੰਦੀ ਲਗਾਉਣ ਤੋਂ ਪਹਿਲਾਂ ਰੂਸ ਦੇ 111 ਖਿਡਾਰੀਆਂ ਨੂੰ ਪਹਿਲਾਂ ਹੀ ਰੀਓ ਓਲੰਪਿਕ ਵਿਚ ਹਿੱਸਾ ਲੈਣ ਤੋਂ ਬੈਨ ਕੀਤਾ ਜਾ ਚੁੱਕਾ ਹੈ| ਰੂਸ ਦੇ ਖੇਡ ਮੰਤਰੀ ਦਾ ਕਹਿਣਾ ਹੈ ਕਿ ਰੀਓ ਲਈ ਚੁਣੇ ਗਏ ਕੁਲ 387 ਵਿਚੋਂ 272 ਖਿਡਾਰੀਆਂ ਨੂੰ ਹਿੱਸਾ ਲੈਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ|

Leave a Reply

Your email address will not be published. Required fields are marked *