ਰੂਸ ਦੇ ਪੂਰਬੀ ਤੱਟ ਤੇ ਭੂਚਾਲ ਆਇਆ

ਵਾਸ਼ਿੰਗਟਨ, 18 ਜੁਲਾਈ (ਸ.ਬ.)  ਰੂਸ ਦੇ ਪੂਰਬੀ ਤਟ ਤੇ 7.7 ਦੀ ਤੀਬਰਤਾ ਨਾਲ ਆਏ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਜਿਸ ਕਾਰਨ ਪ੍ਰਸ਼ਾਂਤ ਮਹਾਸਾਗਰ ਦੇ ਕੁਝ ਹਿੱਸ਼ਿਆ ਵਿੱਚ ਸੁਨਾਮੀ ਦੇ ਖਤਰੇ ਦੀ ਚਿਤਾਵਨੀ ਦਿੱਤੀ ਗਈ ਹੈ| ਇਹ ਭੂਚਾਲ ਬਰਿੰਗ ਟਾਪੂ ਤੇ ਨਿਕੋਲਸਰੋਏ ਸ਼ਹਿਰ ਤੋਂ ਕਰੀਬ 200 ਕਿਲੋਮੀਟਰ ਦੂਰ ਉਤਰੀ-ਪੂਰਬੀ ਰੂਸ ਦੇ ਸਮੁੰਦਰੀ ਕੰਢੇ ਤੇ ਆਇਆ| ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਸ ਦੀ ਡੂੰਘਾਈ 11.7 ਕਿਲੋਮੀਟਰ ਸੀ| ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ|

Leave a Reply

Your email address will not be published. Required fields are marked *