ਰੂਸ ਦੇ ਬਾਜ਼ਾਰ ਵਿੱਚ ਲੱਗੀ ਅੱਗ, 3000 ਵਿਅਕਤੀਆਂ ਨੂੰ ਬਚਾਇਆ ਗਿਆ

ਮਾਸਕੋ, 9 ਅਕਤੂਬਰ (ਸ.ਬ.) ਰੂਸ ਦੇ ਮਾਸਕੋ ਦੇ ਸ਼ਾਪਿੰਗ ਸੈਂਟਰ ਵਿੱਚ ਅੱਗ ਲੱਗਣ ਤੋਂ ਬਾਅਦ 3000 ਤੋਂ ਜ਼ਿਆਦਾ ਲੋਕਾਂ ਨੂੰ ਸੁੱਰਖਿਅਤ ਬਾਹਰ ਕੱਢਿਆ ਗਿਆ| ਖਬਰ ਮੁਤਾਬਕ ਇਹ ਅੱਗ ਮਾਸਕੋਂ ਦੇ ਸਿੰਡਿਕਾ ਬਾਜ਼ਾਰ ਦੇ ਬੇਸਮੈਂਟ ਵਿੱਚ ਦੁਪਿਹਰ ਦੇ ਸਮੇਂ ਲੱਗੀ ਅਤੇ ਫਿਰ ਇਮਾਰਤ ਦੀ ਛੱਤ ਤੱਕ ਫੈਲ ਗਈ| ਰੂਸ ਦੇ ਐਮਰਜੈਂਸੀ ਵਿਭਾਗ ਮੁਤਾਬਕ ਛੱਤ 1000 ਵਰਗਮੀਟਰ ਖੇਤਰ ਵਿੱਚ ਫੈਲਿਆ ਹੋਇਆ ਸੀ| ਇਸ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਖੜੀਆਂ ਕਈ ਕਾਰਾਂ ਵਿੱਚ ਵਿਸਫੋਟ ਹੋ ਗਿਆ| ਅੱਗ ਵਿੱਚ 2 ਵਿਅਕਤੀ ਜ਼ਖਮੀ ਹੋ ਗਏ|

Leave a Reply

Your email address will not be published. Required fields are marked *