ਰੂਸ ਨੇ 12 ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

ਮਾਸਕੋ, 27 ਅਪ੍ਰੈਲ (ਸ.ਬ.)  ਰੂਸ ਦੀ ਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕੈਲੀਨਿਨਗਰਾਦ ਸ਼ਹਿਰ ਵਿਚ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਰੂਸ ਦੇ ਇੱਕ ਨਿਊਜ਼ ਚੈਨਲ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਸ ਤੋਂ ਪਹਿਲਾਂ ਸੰਘੀ ਸੁਰੱਖਿਆ ਸੇਵਾ (ਐਫ. ਐਸ. ਬੀ.) ਨੇ ਰੂਸ ਦੇ ਦੂਰ-ਦੁਰਾਡੇ ਪੂਰਬੀ ਇਲਾਕੇ ਵਿਚ ਇੱਕ ਹੋਰ ਕੱਟੜਪੰਥੀ ਇਸਲਾਮਿਕ ਸਟੇਟ ਦੇ ਦੋ ਸ਼ੱਕੀਆਂ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਸੀ| ਉਨ੍ਹਾਂ ਦਾ ਦੋਸ਼ ਹੈ ਕਿ ਉਹ ਲੋਕ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ| ਕੈਲੀਨਿਨਗਰਾਦ ਵਲੋਂ ਕੀਤੇ ਗਏ ਐਲਾਨ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ 12 ਲੋਕਾਂ ਦਾ ਇਸਲਾਮਿਕ ਜੇਹਾਦੀ ਜਮਾਤ ਮੁਜਾਹਿਦੀਨ ਗਰੁੱਪ ਨਾਲ ਜੁੜੇ ਹੋਣ ਦਾ ਸ਼ੱਕ ਹੈ| ਨਿਊਜ਼ ਰਿਪੋਰਟ ਵਿਚ ਬਿਨਾਂ ਵਧੇਰੇ ਵੇਰਵਾ ਦਿੰਦਿਆਂ ਦੱਸਿਆ ਗਿਆ ਹੈ ਕਿ ਸਾਰੇ ਲੋਕ ਮੱਧ ਏਸ਼ੀਆਈ ਇਲਾਕੇ ਨਾਲ ਸੰਬੰਧਤ ਹਨ|

Leave a Reply

Your email address will not be published. Required fields are marked *