ਰੂਸ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵਧ ਹੋਈ ਗਰੀਬੀ ਦਰ

ਮਾਸਕੋ, 6 ਅਪ੍ਰੈਲ (ਸ.ਬ.)       ਯੂਕਰੇਨ ਤੇ ਪਾਬੰਦੀਆਂ ਅਤੇ ਤੇਲ ਸੰਕਟ ਦੇ ਕਾਰਨ ਅਰਥ ਵਿਵਸਥਾ ਤੇ ਪਏ ਬੁਰੇ ਅਸਰ ਦੇ ਵਿਚਕਾਰ ਗਰੀਬੀ ਵਿੱਚ ਰਹਿਣ ਵਾਲੇ ਰੂਸੀ ਲੋਕਾਂ ਦੀ ਗਿਣਤੀ ਪਿਛਲੇ ਸਾਲ ਲਗਭਗ ਦੋ ਕਰੋੜ ਤੇ ਪਹੁੰਚ ਗਈ ਹੈ, ਜਿਹੜੀ ਕਿ ਪਿਛਲੇ ਇੱਕ ਦਹਾਕੇ ਦਾ ਸਭ ਤੋਂ ਵੱਡਾ ਅੰਕੜਾ ਹੈ| ਅੰਕੜਾ ਏਜੰਸੀ ‘ਰੋਸਟੇਟ’ ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਕਰੀਬ 1.98 ਕਰੋੜ ਲੋਕਾਂ (ਕੁੱਲ ਆਬਾਦੀ ਦਾ 13 ਫੀਸਦੀ ਤੋਂ ਵਧੇਰੇ) ਦੀ ਆਮਦਨ ਘੱਟੋ-ਘੱਟ ਨਿਰਧਾਰਤ ਆਮਦਨ ਤੋਂ ਘੱਟ ਸੀ| ਸਾਲ 2015 ਵਿੱਚ ਇਹ ਅੰਕੜਾ 19.5 ਕਰੋੜ ਸੀ| ਰੂਸ ਵਿੱਚ ਵੱਖ-ਵੱਖ ਮਿਆਦਾਂ ਵਿੱਚ ਆਮਦਨ ਵਧੇਰੇ ਪਰਿਵਤਨਸ਼ੀਲ ਰਹਿੰਦੀ ਹੈ| ਚੌਥੀ ਤਿਮਾਹੀ ਵਿੱਚ ਨਿਊਨਤਮ ਆਮਦਨ ਪ੍ਰਤੀ ਮਹੀਨਾ 9,691 ਰੂਬਲ (ਰੂਸੀ ਕਰੰਸੀ) ਤੈਅ ਕੀਤੀ ਗਈ ਸੀ| ਤੇਲ ਦੇ ਭਾਅ ਘਟਣ ਅਤੇ ਯੂਕਰੇਨ ਵਿਵਾਦ ਤੇ ਪੱਛਮੀ ਪਾਬੰਦੀਆਂ ਦੇ ਕਾਰਨ ਰੂਸ ਵਿੱਚ ਮੰਦੀ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਸਾਲ 2014 ਵਿੱਚ ਗਰੀਬੀ ਦਰ 1.61 ਕਰੋੜ ਸੀ

Leave a Reply

Your email address will not be published. Required fields are marked *