ਰੂਸ ਵਿੱਚ ਹਾਈਵੇ ਤੇ ਭਿਆਨਕ ਸੜਕ ਹਾਦਸਾ, 15 ਵਿਅਕਤੀਆਂ ਦੀ ਮੌਤ

ਮਾਸਕੋ, 17 ਨਵੰਬਰ (ਸ.ਬ.) ਰੂਸ ਵਿਚ ਬੱਸ ਅਤੇ ਟਰੱਕ ਦੀ ਟੱਕਰ ਵਿਚ 15 ਵਿਅਕਤੀਆਂ ਦੀ ਮੌਤ ਹੋ ਗਈ| ਇਕ ਸਮਾਚਾਰ ਏਜੰਸੀ ਮੁਤਾਬਕ ਇਹ ਹਾਦਸਾ ਰੂਸ ਦੇ ਰਿਪਬਲੀਕਨ ਆਫ ਮਾਰੀ ਅਲ ਵਿਚ ਯੋਸ਼ਕਰ-ਓਲਾ ਅਤੇ ਕੋਜਮੋਡੇਮਯਾਂਸਕ ਨੂੰ ਜੋੜਨ ਵਾਲੇ ਹਾਈਵੇ ਤੇ ਹੋਇਆ| ਗ੍ਰਹਿ ਮੰਤਰਾਲੇ ਮੁਤਾਬਕ ਘਟਨਾ ਸਥਾਨ ਤੇ 14 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਮਹਿਲਾ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ|
ਬਿਆਨ ਮੁਤਾਬਕ ਸੰਕਟਕਾਲੀਨ ਵਿਭਾਗ ਨੇ ਤੁਰੰਤ ਘਟਨਾ ਸਥਾਨ ਤੇ ਬਚਾਅ ਦਲ ਨੂੰ ਭੇਜਿਆ| ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ| ਪੁਲੀਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਚੱਲ ਰਹੀ ਹੈ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਦੀ ਵਜ੍ਹਾ ਨਾਲ ਦੋਵਾਂ ਵਾਹਨਾਂ ਵਿਚਕਾਰ ਟੱਕਰ ਹੋਈ ਹੈ|

Leave a Reply

Your email address will not be published. Required fields are marked *