ਰੂਸ ਵੱਲੋਂ ਅਮਰੀਕੀ ਪਾਬੰਦੀਆਂ ਵਿਰੁੱਧ ਬਦਲਾ ਲੈਣ ਦੀ ਧਮਕੀ

ਮਾਸਕੋ, 30 ਦਸੰਬਰ (ਸ.ਬ.) ਰੂਸ ਨੇ ਅਮਰੀਕੀ ਪਾਬੰਦੀਆਂ ਦੇ ਵਿਰੁੱਧ ਸਖ਼ਤ ਰਵੱਈਆ ਪ੍ਰਗਟਾਉਂਦੇ ਹੋਏ ਦੋਸ਼ ਲਾਇਆ ਹੈ ਕਿ ਵਾਸ਼ਿੰਗਟਨ ਉਸ ਤੇ ਅਮਰੀਕੀ ਚੋਣਾਂ ਵਿੱਚ ਬੇਬੁਨਿਆਦ ਸ਼ਮੂਲੀਅਤ ਦੇ ਦੋਸ਼ ਲਗਾ ਕੇ ਸੰਬੰਧਾਂ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ|
ਕ੍ਰੈਮਲਿਨ ਦੇ ਬੁਲਾਰੇ ਦਾਮਿਤਰੀ ਪੇਸਕੋਵ ਨੇ ਕਿਹਾ ਕਿ ਅਮਰੀਕਾ ਨਿਸਚਿਤ ਤੌਰ ਤੇ ਰੂਸ ਨਾਲ ਆਪਣੇ ਸੰਬੰਧ ਖਤਮ ਕਰਨਾ ਚਾਹੁੰਦਾ ਹੈ, ਜੋ ਪਹਿਲਾਂ ਹੀ ਬਹੁਤ ਤਣਾਅ ਪੂਰਨ ਹੋ ਚੁੱਕੇ ਹਨ| ਉਨ੍ਹਾਂ ਕਿਹਾ ਕਿ ਰੂਸ ਉਚਿਤ ਢੰਗ ਨਾਲ ਇਸ ਤੇ ਆਪਣੀ ਪ੍ਰਤੀਕ੍ਰਿਆ ਦੇਵੇਗਾ| ਵਾਸ਼ਿੰਗਟਨ ਨੇ ਰੂਸ ਦੀਆਂ 2 ਉਚ ਖੁਫ਼ੀਆ ਏਜੰਸੀਆਂ ਤੇ ਪਾਬੰਦੀ ਲਗਾਉਣ, 35 ਏਜੰਟਾਂ ਨੂੰ ਬਰਖਾਸਤ ਅਤੇ ਅਮਰੀਕਾ ਵਿੱਚ 2 ਰੂਸੀ ਕੈਂਪਸ ਨੂੰ ਬੰਦ ਕਰਨ ਸਮੇਤ ਰੂਸ ਦੇ ਖ਼ਿਲਾਫ ਕੁਝ ਪਾਬੰਦੀਆਂ ਦੀ ਘੋਸ਼ਣਾ ਕੀਤੀ ਹੈ|
ਖ਼ਬਰ ਏਜੰਸੀ ਦੇ ਅਨੁਸਾਰ, ਪੇਸਕੋਵ ਨੇ ਕਿਹਾ ਕਿ ਅਸੀਂ ਸਪਸ਼ਟ ਰੂਪ ਨਾਲ  ਬੇਬੁਨਿਆਦ ਦਾਅਵਿਆਂ ਅਤੇ ਦੋਸ਼ਾਂ ਨੂੰ ਖਾਰਜ ਕਰਦੇ ਹਾਂ| ਅੰਤਰ-ਰਾਸ਼ਟਰੀ ਮਾਮਲਿਆਂ ਦੀ ਸਟੇਟ ਦੂਮਾ ਕਮੇਟੀ ਦੇ ਪ੍ਰਧਾਨ ਲਿਓਨਿਦ ਸਲੂਤਸਕੀ ਨੇ ਕਿਹਾ ਕਿ ਰੂਸ ਤੇ ਅਮਰੀਕਾ ਦੀਆਂ ਪਾਬੰਦੀਆਂ ਅਤੇ ਪਿਛਲੇ 72 ਘੰਟਿਆਂ ਵਿੱਚ 35 ਏਜੰਟਾਂ ਨੂੰ ਬਰਖਾਸਤ ਕਰਨਾ ਇਹ ਦਰਸਾਉਦਾ ਹੈ ਕਿ ਅਮਰੀਕਾ ਕਿਸ ਹੱਦ ਤੱਕ ਉਲਝਣ ਵਿੱਚ ਹੈ| ਉਨ੍ਹਾਂ ਦੇ ਅਨੁਸਾਰ ਅਮਰੀਕਾ ਫਿਰ ਇਕ ਵਾਰ ਸਾਡੇ ਦੇਸ਼ ਖ਼ਿਲਾਫ ਬਹੁਤ ਹਮਲਾਵਰ ਕਦਮ ਉਠਾ ਰਿਹਾ ਹੈ|

Leave a Reply

Your email address will not be published. Required fields are marked *