ਰੇਕਸ ਟਿਲਰਸਨ ਬਣੇ ਅਮਰੀਕਾ ਦੇ ਵਿਦੇਸ਼ ਮੰਤਰੀ, ਅਹੁਦੇ ਦੀੰ ਚੁੱਕੀ ਸਹੁੰ

ਵਾਸ਼ਿੰਗਟਨ, 2 ਫਰਵਰੀ (ਸ.ਬ.) ਅਕਸਾਨ ਮੋਬਿਲ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਕਰਮਚਾਰੀ ਰੇਕਸ ਟਿਲਰਸਨ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕ ਲਈ ਹੈ| ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਦੀ ਸੈਨੇਟ ਵਲੋਂ ਪੁਸ਼ਟੀ ਕੀਤੀ ਗਈ ਸੀ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੌਕੇ ਕਿਹਾ ਕਿ ਤੁਹਾਨੂੰ ਪੱਛਮੀ               ਏਸ਼ੀਆ ਅਤੇ ਦੁਨੀਆ ਭਰ ਦੀਆਂ ਕਈ ਚੁਣੌਤੀਆਂ ਵਿਰਾਸਤ ਵਿੱਚ ਮਿਲੀਆਂ ਹਨ ਪਰ ਮੇਰਾ ਮੰਨਣਾ ਹੈ ਕਿ ਅਸੀਂ ਇਸ ਸੰਕਟ ਦੇ ਸਮੇਂ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰ ਸਕਦੇ ਹਾਂ|
ਸੈਨੇਟ ਵਿੱਚ 64 ਸਾਲਾ ਟਿਲਰਸਨ ਦੇ ਨਾਂ ਦੀ ਪੁਸ਼ਟੀ 43 ਦੇ ਮੁਕਾਬਲੇ 56 ਮਤਾਂ ਨਾਲ ਕੀਤੀ ਗਈ ਸੀ| ਉਨ੍ਹਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਵੀ ਸਹੁੰ ਚੁਕਾਈ|
ਉਨ੍ਹਾਂ ਕਿਹਾ ਕਿ ਰਾਸ਼ਟਰਾਂ ਨੂੰ ਆਪਣੀ ਸੁਰੱਖਿਆ ਕਰਨ ਦਾ ਹੱਕ ਹੈ| ਫਿਰ ਵੀ ਜਿਸ ਤਰ੍ਹਾਂ ਦੀਆਂ ਲੜਾਈਆਂ ਅੱਜ ਹੋ ਰਹੀਆਂ ਹਨ, ਅਜਿਹੀਆਂ ਸ਼ਾਇਦ ਹੀ ਕਦੇ ਹੋਈਆਂ ਹੋਣ| ਟੇਨਿਸ ਦਾ ਸੰਸਦ ਵਿੱਚ ਵਿਰੋਧ ਵੀ ਕੀਤਾ ਗਿਆ ਸੀ| ਡੈਮੋਕ੍ਰੇਟਿਕ ਸੈਨੇਟਰ ਡਿਕ ਡਰਬਿਨ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੇ ਨਾਲ ਟਿਲਰਸਨ ਦੇ ਵਿਅਕਤੀਗਤ ਅਤੇ ਵਪਾਰਕ ਸੰਬੰਧਾਂ ਕਾਰਨ ਮੈਨੂੰ ਵਿਸ਼ਵਾਸ ਨਹੀਂ ਕਿ ਉਹ ਰੂਸ ਨਾਲ ਅਮਰੀਕਾ ਦੇ ਵਿਵਹਾਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ|

Leave a Reply

Your email address will not be published. Required fields are marked *