ਰੇਤਾ ਬਜਰੀ ਦੇ ਟਿੱਪਰਾਂ ਤੋਂ ਸੜਕਾਂ ਤੇ ਡਿੱਗਦੀ ਬਜਰੀ ਬਣ ਸਕਦੀ ਹੈ ਹਾਦਸਿਆਂ ਦਾ ਕਾਰਨ


ਐਸ ਏ ਐਸ ਨਗਰ, 13 ਅਕਤੂਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਬਜਰੀ ਸਪਲਾਈ ਕਰਨ ਵਾਲੇ ਟਿੱਪਰਾਂ ਵਿੱਚ ਭਰੀ ਬਜਰੀ ਸੜਕਾਂ ਤੇ ਆਮ ਡਿੱਗਦੀ ਹੈ| ਖਾਸ ਕਰ ਅਜਿਹੀਆਂ ਥਾਵਾਂ ਤੇ ਜਦੋਂ ਟਿੱਪਰ ਚਾਲਕ ਨੂੰ ਅਚਾਨਕ ਬ੍ਰੇਕ ਮਾਰਨੀ ਪੈਂਦੀ ਹੈ ਤਾਂ ਟਿੱਪਰ ਵਿੱਚ ਭਰੀ ਬਜਰੀ ਉਛਲ ਕੇ ਸੜਕ ਤੇ ਡਿੱਗਦੀ ਹੈ ਅਤੇ ਉੱਥੇ ਹੀ ਖਿੰਡ ਜਾਂਦੀ ਹੈ ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ|
ਸਥਾਨਕ ਪੀ ਟੀ ਐਲ ਚੌਂਕ ਤੇ ਅਜਿਹੇ ਹੀ ਇੱਕ ਟਿੱਪਰ ਤੋਂ ਉੱਛਲ ਕੇ ਡਿੱਗੀ ਬਜਰੀ ਕਾਰਨ ਇੱਕ ਬਾਈਕ ਚਾਲਕ ਹਾਦਸੇ ਦਾ ਸ਼ਿਕਾਰ ਹੁੰਦਾ ਹੁੰਦਾ ਬਚਿਆ| ਆਟੋ ਚਾਲਕ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਸਾਮ੍ਹਣੇ ਜਾ ਰਹੇ ਇੱਕ ਟਿੱਪਰ ਤੋਂ ਬਜਰੀ ਉੱਛਲ ਕੇ ਗਿਰੀ ਅਤੇ ਪਿੱਛੋਂ ਆ ਰਿਹਾ ਇੱਕ ਬਾਈਕ ਸਵਾਰ ਸਲਿਪ ਹੋਣ ਕਾਰਨ ਡਿੱਗਦਾ ਡਿੱਗਦਾ ਬਚਿਆ| ਉਹਨਾਂ ਕਿਹਾ ਕਿ ਪੀ ਟੀ ਐਲ ਚੌਂਕ ਤੇ ਇਹ ਸਮੱਸਿਆ ਅਕਸਰ ਸਾਮ੍ਹਣੇ ਆਉਂਦੀ ਹੈ ਜਦੋਂ ਸੜਕ ਤੇ ਬਜਰੀ ਲੈ ਕੇ ਜਾ ਰਹੇ ਕਿਸੇ ਵਾਹਨ ਤੋਂ ਅਚਾਨਕ ਰੇਤ, ਬਜਰੀ ਹੇਠਾਂ ਡਿੱਗਦਾ ਹੈ|
ਉਹਨਾਂ ਕਿਹਾ ਕਿ ਜੇਕਰ ਇਹਨਾਂ ਟਿੱਪਰ ਚਾਲਕਾਂ ਨੂੰ ਇਸ ਤਰਾਂ ਬਜਰੀ ਨਾ ਸੁੱਟਣ ਲਈ ਕਿਹਾ ਜਾਵੇ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਇਹ ਬਜਰੀ ਆਪਣੇ ਆਪ ਹੀ ਟਿੱਪਰ ਵਿੱਚੋਂ ਉਛਲ ਕੇ ਡਿੱਗ ਪਂੈਦੀ ਹੈ, ਇਸ ਲਈ ਉਹ ਕੁਝ ਨਹੀਂ ਕਰ ਸਕਦੇ|
ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਸੜਕ ਉਪਰ ਖਿਲਰੀ ਬਜਰੀ ਕਾਰਨ ਰਾਹਗੀਰਾਂ ਨੂੰ ਵੀ ਕਾਫੀ ਦਿਕਤਾਂ ਆਉਂਦੀਆਂ ਹਨ| ਉਹਨਾਂ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਲੋੜੀਂਦੀ ਕਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *