ਰੇਤ ਅਤੇ ਕੇਬਲ ਮਾਫੀਆ ਵਲੋਂ ਆਮ ਲੋਕਾਂ ਦੀ ਕੀਤੀ ਜਾਂਦੀ ਲੁੱਟ ਦੀ ਜਾਂਚ ਕਰਾਉਣ ਮੁੱਖ ਮੰਤਰੀ : ਬਡਹੇੜੀ

ਐਸ.ਏ.ਐਸ.ਨਗਰ, 21 ਅਗਸਤ (ਸ.ਬ.) ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਰੇਤ ਮਾਫੀਆ ਅਤੇ ਕੇਬਲ ਮਾਫੀਆ ਵਲੋਂ ਆਮ ਲੋਕਾਂ ਦੀ ਕੀਤੀ ਜਾਂਦੀ ਲੁੱਟ ਦੀ ਜਾਂਚ ਕਰਾਉਣ ਅਤੇ ਇਸ ਕੰਮ ਵਿਚ ਜੇਬ੍ਹਾਂ ਭਰਨ ਵਾਲੇ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਚਿਹਰੇ ਜਨਤਕ ਕਰਨ| 
ਇੱਥੇ ਜਾਰੀ ਬਿਆਨ ਵਿੱਚ ਸ੍ਰ. ਬਡਹੇੜੀ ਨੇ ਕਿਹਾ ਕਿ ਰੇਤ ਮਾਫੀਆ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਦੇ ਹੱਥ ਰੰਗੇ ਹੋਏ ਹਨ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਕਿ 4 ਮੰਤਰੀਆਂ ਅਤੇ 37 ਵਿਧਾਇਕਾਂ (ਜਿਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਿਲ ਹਨ) ਤੋਂ ਇਲਾਵਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਬਾਦਲ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪੁਲੀਸ ਅਫਸਰਾਂ ਅਤੇ ਇੱਕ ਸਾਬਕਾ ਜੱਜ ਦਾ ਨਾਮ ਵੀ ਆ ਰਿਹਾ ਹੈ| ਉਹਨਾਂ ਕਿਹਾ ਕਿ 1985 ਤੋਂ ਹੁਣ ਤਕ ਤੱਕ ਇਸ ਵਪਾਰ ਨੂੰ ਮਾਫੀਆ ਵਿੱਚ ਬਦਲਣ ਦੀ ਕਾਰਵਾਈ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹਨ| 
ਉਹਨਾਂ ਕਿਹਾ ਕਿ ਕੇਬਲ ਮਾਫ਼ੀਆ ਵਿੱਚ ਬਾਦਲਾਂ ਦਾ ਨਾਮ ਨੰਬਰ ਇੱਕ ਤੇ ਆ ਰਿਹਾ ਹੈ| ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਾਂਚ ਕਰਾਈ ਜਾਵੇ ਤਾਂ ਜੋ ਰੇਤ ਅਤੇ ਕੇਬਲ ਮਾਫ਼ੀਆ ਵਲੋਂ ਕੀਤੀ ਜਾਂਦੀ ਆਮ ਜਨਤਾ ਦੀ ਲੁੱਟ ਨੂੰ ਨੰਗਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ|

Leave a Reply

Your email address will not be published. Required fields are marked *