ਰੇਨਸ਼ਾ ਨੇ ਪੁਣੇ ਟੈਸਟ ਵਿੱਚ ਰਚਿਆ ਇਤਿਹਾਸ

ਨਵੀਂ ਦਿੱਲੀ, 23 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾ ਨੇ ਪੁਣੇ ਵਿੱਚ ਭਾਰਤ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਅਰਧ ਸੈਂਕੜਾ ਬਣਾ ਕੇ ਇਤਿਹਾਸ ਰਚ ਦਿੱਤਾ| ਰੇਨਸ਼ਾ ਭਾਰਤ ਵਿੱਚ ਕਿਸੇ ਟੈਸਟ ਮੈਚ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਪਹਿਲੇ ਯੁਵਾ ਕ੍ਰਿਕਟਰ ਬਣ ਗਏ ਹਨ| ਉਨ੍ਹਾਂ ਨੇ ਅਰਧ ਸੈਂਕੜਾ ਬਣਾਉਂਦੇ ਹੀ 37 ਸਾਲ ਪੁਰਾਣਾ ਰਿਕਾਰਡ ਤੋੜਿਆ|
ਰੇਨਸ਼ਾ ਪੁਣੇ ਟੈਸਟ ਮੈਚ ਵਿੱਚ 156 ਗੇਂਦਾਂ ਤੇ 10 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 68 ਦੌੜਾਂ ਬਣਾ ਕੇ ਆਊਟ ਹੋਏ| ਉਸ ਨੂੰ ਅਸ਼ਵਿਨ ਨੇ ਮੁਰਲੀ ਵਿਜੇ ਦੇ ਹੱਥੋਂ ਕੈਚ ਕਰਵਾਇਆ|

Leave a Reply

Your email address will not be published. Required fields are marked *