ਰੇਨ ਸ਼ੈਲਟਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ

ਐਸ ਏ ਐਸ ਨਗਰ, 4 ਦਸੰਬਰ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਵਾਰਡ ਨੰਬਰ 36 ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ| ਇਹ ਗੱਲ ਨਗਰ ਨਿਗਮ ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਸਥਾਨਕ ਸੈਕਟਰ 68 ਵਿੱਚ ਸਥਿਤ ਸਿਟੀ ਪਾਰਕ ਵਿੱਚ ਸੀਨੀਅਰ ਸਿਟਿਜਨਾਂ ਵਾਸਤੇ ਉਸਾਰੇ ਜਾਣ ਵਾਲੇ ਰੇਨ ਸ਼ੈਲਟਰ ਅਤੇ ਬੈਠਣ ਵਾਲੇ ਪਲੇਟਫਾਰਮ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਮੌਕੇ ਆਖੀ| ਇਸ ਮੌਕੇ ਵਾਰਡ ਦੇ ਵਸਨੀਕ ਸੀਨੀਅਰ ਸਿਟਿਜਨਾਂ ਵਲੋਂਇਸ ਕੰਮ ਦਾ ਰਸਮੀ ਉਦਘਾਟਨ ਕੀਤਾ ਗਿਆ|
ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਪਾਰਕ ਵਿੱਚ 25 ਫੁਟ ਗੁਣਾ 25 ਫੁੱਟ ਦਾ ਇੱਕ ਰੇਨ ਸ਼ੈਲਟਰ ਅਤੇ ਇਸੇ ਸਾਈਜ ਦੇ ਦੋ ਪਲੇਟਫਾਰਮ ਬਣਾਏ ਜਾ ਰਹੇ ਹਨ ਤਾਂ ਜੋ ਸੀਨੀਅਰ ਸਿਟੀਜਨ ਇੱਥੇ ਆਰਾਮ ਨਾਲ ਬੈਠ ਸਕਣ| ਇਸ ਕੰਮ ਤੇ ਸਾਢੇ ਪੰਜ ਲੱਖ ਰੁਪਏ ਖਰਚਾ ਆਉਣਾ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਬੂਟਾ ਸਿੰਘ, ਲਾਭ ਸਿੰਘ, ਕਰਮ ਸਿੰਘ ਤੇ ਹੋਰ ਬਜੁਰਗ ਹਾਜਰ ਸਨ|

Leave a Reply

Your email address will not be published. Required fields are marked *