ਰੇਪ ਪੀੜਤਾਂ ਨੇ ਹਾਈਕੋਰਟ ਤੋਂ ਰਾਮ ਰਹੀਮ ਦੇ ਲਈ ਉਮਰ ਕੈਦ ਦੀ ਮੰਗ ਕੀਤੀ

ਪੰਚਕੂਲਾ, 4 ਅਕਤੂਬਰ (ਸ.ਬ.) ਰਾਮ ਰਹੀਮ ਦੇ ਜੇਲ ਵਿੱਚ ਜਾਣ ਦੇ ਬਾਅਦ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ| ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ| ਰੇਪ ਪੀੜਤ ਔਰਤਾਂ ਨੇ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ| ਅਰਜ਼ੀ ਵਿੱਚ ਉਨ੍ਹਾਂ ਨੇ ਰਾਮ ਰਹੀਮ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ|
25 ਅਗਸਤ ਨੂੰ ਰਾਮ ਰਹੀਮ ਨੂੰ ਕੋਰਟ ਵਿੱਚ ਪੇਸ਼ ਕਰਕੇ ਦੋਸ਼ੀ ਕਰਾਰ ਹੋਣ ਦੇ ਬਾਅਦ 28 ਅਗਸਤ ਨੂੰ ਰੇਪ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋਈ ਸੀ| ਰਾਮ ਰਹੀਮ ਨੂੰ ਇਹ ਸਜ਼ਾ ਵਾਰੀ-ਵਾਰੀ ਕੱਟਣੀ ਹੈ| ਇਸ ਦੇ ਨਾਲ ਹੀ ਰਾਮ ਰਹੀਮ ਨੂੰ ਜ਼ੁਰਮਾਨਾ ਵੀ ਲਗਾਇਆ ਗਿਆ ਪਰ ਰੇਪ ਪੀੜਤਾਂ ਰਾਮ ਰਹੀਮ ਦੀ ਇਸ ਸਜ਼ਾ ਤੋਂ ਸੰਤੁਸ਼ਟ ਨਹੀਂ ਹਨ, ਇਸ ਲਈ ਉਨ੍ਹਾਂ ਨੇ ਹਾਈਕੋਰਟ ਵਿੱਚ ਰਾਮ ਰਹੀਮ ਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲਣ ਦੇ ਲਈ ਅਰਜ਼ੀ ਦਾਇਰ ਕੀਤੀ ਹੈ|

Leave a Reply

Your email address will not be published. Required fields are marked *