ਰੇਲਗੱਡੀ ਵਿੱਚ ਲਟਕ ਕੇ ਸਫਰ ਕਰਨ ਦੌਰਾਨ ਚਾਰ ਯਾਤਰੀਆਂ ਦੀ ਮੌਤ, 10 ਵਿਅਕਤੀ ਜ਼ਖਮੀ

ਚੇਨਈ, 24 ਜੁਲਾਈ(ਸ.ਬ.) ਚੇਨਈ ਦੇ ਸੇਂਟ ਥਾਮਸ ਮਾਉਂਟ ਸਟੇਸ਼ਨ ਦੇ ਨੇੜੇ ਯਾਤਰੀਆਂ ਨਾਲ ਭਰੀ ਰੇਲਗੱਡੀ ਵਿੱਚ ਬਹੁਤ ਭੀੜ ਸੀ, ਇਸ ਦੌਰਾਨ ਰੇਲਗੱਡੀ ਵਿੱਚ ਲਟਕ ਕੇ ਸਫਰ ਕਰ ਰਹੇ ਚਾਰ ਯਾਤਰੀ ਰੇਲ ਪਟਰੀ ਦੇ ਨੇੜੇ ਲੱਗੇ ਖੰਭੇ ਨਾਲ ਟਕਰਾ ਗਏ|
ਬਿਜਲੀ ਦੇ ਖੰਭੇ ਨਾਲ ਟਕਰਾਏ ਇਨ੍ਹਾਂ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ|
ਇਸ ਘਟਨਾ ਵਿੱਚ ਘਟੋਂ ਘੱਟ 10 ਹੋਰ ਮੁਸਾਫ਼ਰ ਵੀ ਜ਼ਖਮੀ ਹੋਏ ਹਨ| ਇਸ ਘਟਨਾ ਤੋਂ ਬਾਅਦ ਰੇਲ ਗੱਡੀ ਵਿੱਚ ਭੱਜ- ਦੌੜ ਮੱਚ ਗਈ|

Leave a Reply

Your email address will not be published. Required fields are marked *