ਰੇਲਵੇ ਦੇ ਪ੍ਰਬੰਧ ਦੀ ਮੌਜੂਦਾ ਸਥਿਤੀ ਵਿੱਚ ਸੁਧਾਰ ਲਈ ਕਾਰਵਾਈ ਜਰੂਰੀ

ਕਹਿਣ ਨੂੰ ਸਾਡੇ ਦੇਸ਼ ਵਿੱਚ ਰੇਲਵੇ ਜਨਤਕ ਟ੍ਰਾਂਸਪੋਰਟ ਦੀ ਸਭ ਤੋਂ ਵੱਡੀ ਸੇਵਾ ਹੈ| ਪਰ ਆਕਾਰ ਨੂੰ ਛੱਡ, ਪਰਿਚਾਲਨ ਅਤੇ ਸੁਰੱਖਿਆ ਆਦਿ ਪਹਿਲੂਆਂ ਨਾਲ ਵੇਖੀਏ, ਤਾਂ ਇਸਦੀ ਹਾਲਤ ਚਿੰਤਾਜਨਕ ਹੀ ਨਜ਼ਰ ਆਉਂਦੀ ਹੈ| ਭਾਰਤੀ ਰੇਲਵੇ ਦਾ ਸਭ ਤੋਂ ਸ਼ੋਚਣਯੋਗ ਪਹਿਲੂ ਮੁਸਾਫਿਰਾਂ ਨੂੰ ਸੁਰੱਖਿਅਤ ਸਫਰ ਦਾ ਭਰੋਸਾ ਨਾ ਦਿਵਾ ਸਕਣਾ ਹੈ| ਉਸਦੀ ਇਹ ਕੌੜੀ ਹਕੀਕਤ ਇੱਕ ਵਾਰ ਫਿਰ ਪ੍ਰਗਟ ਹੋਈ ਹੈ| ਇੱਕ ਹੀ ਦਿਨ ਤਿੰਨ ਦੁਰਘਟਨਾਵਾਂ ਹੋਈਆ| ਸ਼ੁੱਕਰਵਾਰ ਨੂੰ ਤੜਕੇ ਗੋਆ ਤੋਂ ਪਟਨਾ ਜਾ ਰਹੀ ਵਾਸਕੋ ਡਿ – ਗਾਮਾ ਐਕਸਪ੍ਰੈਸ ਉਤਰ ਪ੍ਰਦੇਸ਼ ਦੇ ਚਿਤਰਕੂਟ ਜਿਲ੍ਹੇ ਵਿੱਚ ਮਾਨਿਕਪੁਰ ਰੇਲਵੇ ਸਟੇਸ਼ਨ ਦੇ ਨਜਦੀਕ ਪਟਰੀ ਤੋਂ ਉਤਰ ਗਈ| ਇਸ ਹਾਦਸੇ ਨੇ ਤਿੰਨ ਮੁਸਾਫਿਰਾਂ ਦੀ ਜਾਨ ਲੈ ਲਈ| ਜਖ਼ਮੀਆਂ ਵਿੱਚ ਕਈਆਂ ਦੀ ਹਾਲਤ ਗੰਭੀਰ ਹੈ| ਸੰਭਵ ਹੈ ਹੋਰ ਰੇਲ ਹਾਦਸਿਆਂ ਦੀ ਤਰ੍ਹਾਂ ਇਸਦੀ ਵੀ ਜਾਂਚ ਹੋਵੇ ਅਤੇ ਕੁੱਝ ਨਤੀਜਾ ਅਤੇ ਸਿਫਾਰਿਸ਼ਾਂ ਉਦੋਂ ਸੌਂਪੀਆਂ ਜਾਣ ਜਦੋਂ ਇਸ ਹਾਦਸੇ ਨੂੰ ਲੋਕ ਭੁੱਲ ਚੁੱਕੇ ਹੋਣਗੇ| ਪਰੰਤੂ ਇੱਕ ਅਧਿਕਾਰੀ ਦੇ ਮੁਤਾਬਕ ਪਹਿਲੀ ਨਜ਼ਰ ਵਿੱਚ ਇਹ ਹਾਦਸਾ ਰੇਲ ਪਟਰੀ ਦੀ ਟੁੱਟ-ਫੁੱਟ ਨਾਲ ਹੋਇਆ ਲੱਗਦਾ ਹੈ| ਜਾਹਿਰ ਹੈ, ਇਹ ਸਚਾਈ ਰੇਲਵੇ ਦੀ ਦੁਰਦਸ਼ਾ ਅਤੇ ਬਦਇੰਤਜਾਮੀ ਵੱਲ ਇਸ਼ਾਰਾ ਕਰਦੀ ਹੈ| ਇਸ ਦਿਨ ਤੜਕੇ ਉੜੀਸਾ ਵਿੱਚ ਬਨਬਿਹਾਰੀ ਗਵਾਲੀਪੁਰ ਸਟੇਸ਼ਨ ਦੇ ਨੇੜੇ ਪਾਰਾਦੀਪ – ਕਟਕ ਮਾਲ-ਗੱਡੀ ਦੇ ਚੌਦਾਂ ਡਿੱਬੇ ਪਟਰੀ ਤੋਂ ਉਤਰ ਗਏ| ਇਸਦੇ ਪਿੱਛੇ ਵੀ ਪਟਰੀ ਦੀ ਖਰਾਬੀ ਨੂੰ ਹੀ ਕਾਰਨ ਮੰਨਿਆ ਜਾ ਰਿਹਾ ਹੈ|
ਵਾਸਕੋ ਡਿ – ਗਾਮਾ ਐਕਸਪ੍ਰੈਸ ਦੇ ਪਟਰੀ ਤੋਂ ਉਤਰਨ ਤੋਂ ਬਾਰਾਂ ਘੰਟੇ ਪਹਿਲਾਂ, ਲਖਨਊ ਦੇ ਨਜਦੀਕ ਇੱਕ ਵਾਹਨ ਪੈਸੇਂਜਰ ਟ੍ਰੇਨ ਨਾਲ ਟਕਰਾ ਗਈ,ਜਿਸਦੇ ਚਲਦੇ ਚਾਰ ਲੋਕ ਮਾਰੇ ਗਏ ਅਤੇ ਦੋ ਜਖ਼ਮੀ ਹੋ ਗਏ| ਇਸਨੂੰ ਵੀ ਰੇਲ ਦੁਰਘਟਨਾ ਦੀ ਹੀ ਸ਼੍ਰੇਣੀ ਵਿੱਚ ਰੱਖਣਾ ਹੋਵੇਗਾ, ਕਿਉਂਕਿ ਚੌਂਕੀਦਾਰ – ਰਹਿਤ ਕ੍ਰਾਸਿੰਗ ਲਈ ਰੇਲਵੇ ਗੁਨਹਗਾਰ ਹੈ| ਪਿਛਲੇ ਪੰਜ ਸਾਲ ਵਿੱਚ ਕਰੀਬ ਛੇ ਸੌ ਲੋਕ ਰੇਲ ਦੁਰਘਟਨਾਵਾਂ ਵਿੱਚ ਮਾਰੇ ਗਏ ਹਨ| ਇਹਨਾਂ ਵਿਚੋਂ ਤਰਵੰਜਾ ਫੀਸਦ ਦੁਰਘਟਨਾਵਾਂ ਟ੍ਰੇਨ ਦੇ ਪਟਰੀ ਤੋਂ ਉਤਰ ਜਾਣ ਦੇ ਕਾਰਨ ਅਤੇ ਵੀਹ ਫੀਸਦ ਦੁਰਘਟਨਾਵਾਂ ਚੌਂਕੀਦਾਰ – ਰਹਿਤ ਰੇਲਵੇ ਕਰਾਸਿੰਗ ਦੇ ਕਾਰਨ ਹੋਈਆਂ| ਇਹ ਦੋਵੇਂ ਕਾਰਨ ਸੰਸਾਧਨ ਦੀ ਕਮੀ, ਤਕਨੀਕੀ ਖਰਾਬੀ ਅਤੇ ਬਦਇੰਤਜਾਮੀ ਵੱਲ ਇਸ਼ਾਰਾ ਕਰਦੇ ਹਨ| ਉਂਝ ਭਾਰਤੀ ਰੇਲਵੇ ਨੂੰ ਵਿਸ਼ਵ ਪੱਧਰ ਤੇ ਬਣਾਉਣ ਦਾ ਦਮ ਖੂਬ ਭਰਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਨਾ ਪਟਰੀਆਂ ਦੁਰੁਸਤ ਹਨ ,ਨਾ ਪਰਿਚਾਲਨ ਸਮੇਂ ਤੋਂ ਹੋ ਰਿਹਾ ਹੈ, ਨਾ ਮੁਸਾਫਿਰਾਂ ਦੀ ਸੁਰੱਖਿਆ ਦੀ ਲੋੜੀਂਦੀ ਫਿਕਰ ਕੀਤੀ ਜਾ ਰਹੀ ਹੈ| ਇੱਕ ਪਾਸੇ ਟ੍ਰੇਨ ਦੇ ਦੁਰਘਟਨਾ ਗ੍ਰਸਤ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਦੂਜੇ ਪਾਸੇ ਸਫਰ ਦੇ ਦੌਰਾਨ ਲੜਕੀਆਂ – ਔਰਤਾਂ ਨਾਲ ਛੇੜਖਾਨੀ ਤੋਂ ਲੈ ਕੇ ਝਪਟਮਾਰੀ ਅਤੇ ਮਾਰ ਕੁੱਟ ਦੀਆਂ ਖਬਰਾਂ ਰੋਜ ਆਉਂਦੀਆਂ ਰਹਿੰਦੀਆਂ ਹਨ| ਸੁਰੱਖਿਆ ਦੇ ਤਕਾਜੇ ਨੂੰ ਲੋੜੀਂਦੀ ਅਹਮੀਅਤ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਦਿੱਤੀ ਅਤੇ ਇਹ ਸਰਕਾਰ ਵੀ ਅਪਵਾਦ ਨਹੀਂ ਹੈ| ਰੇਲ ਹਾਦਸਿਆਂ ਦੇ ਕਾਰਨ ਰੇਲ ਮੰਤਰਾਲੇ ਦੀ ਅਗਵਾਈ ਬਦਲ ਦਿੱਤੀ ਗਈ, ਸੁਰੇਸ਼ ਪ੍ਰਭੂ ਦੀ ਜਗ੍ਹਾ ਪੀਯੂਸ਼ ਗੋਇਲ ਆ ਗਏ| ਪਰ ਕੀ ਫਰਕ ਪਿਆ?
ਅਸਲ ਜ਼ਰੂਰਤ ਚਿਹਰਾ ਬਦਲਨ ਦੀ ਨਹੀਂ, ਪ੍ਰਾਥਮਿਕਤਾਵਾਂ ਅਤੇ ਕਾਰਜਪ੍ਰਣਾਲੀ ਬਦਲਨ ਦੀ ਹੈ| ਰੇਲ ਹਾਦਸਿਆਂ ਦੀਆਂ ਵਜ੍ਹਾ ਜਾਣੀਆਂ- ਪਹਿਚਾਣੀਆਂ ਹਨ : ਪਟਰੀਆਂ ਦੀ ਖਰਾਬੀ, ਸਿਗਨਲ ਦੀ ਖਰਾਬੀ, ਫਿਸ਼ਪਲੇਟ ਦਾ ਆਪਣੀ ਜਗ੍ਹਾ ਨਹੀਂ ਹੋਣਾ, ਕੁੱਝ ਹੋਰ ਤਕਨੀਕੀ ਗੜਬੜੀਆਂ ਅਤੇ ਕਰਮਚਾਰੀਆਂ ਦੀ ਲਾਪਰਵਾਹੀ ਆਦਿ | ਇਹ ਅਜਿਹੇ ਕਾਰਨ ਨਹੀਂ ਹਨ ਜਿਨ੍ਹਾਂ ਨੂੰ ਦੂਰ ਨਾ ਕੀਤਾ ਜਾ ਸਕੇ| ਸਵਾਲ ਹੈ ਕਿ ਇਸਦੇ ਲਈ ਰੇਲ ਪ੍ਰਸ਼ਾਸਨ ਵਿੱਚ ਅਤੇ ਰੇਲਵੇ ਦੇ ਨੀਤੀ-ਨਿਰਧਾਰਕਾਂ ਵਿੱਚ ਇੱਛਾ ਸ਼ਕਤੀ ਕਿੰਨੀ ਹੈ| ਫਿਰ, ਸਵਾਲ ਇਹ ਵੀ ਹੈ ਕਿ ਸਰਕਾਰ ਲਈ ਕੀ ਚੀਜ ਜ਼ਿਆਦਾ ਮਾਇਨੇ ਰੱਖਦੀ ਹੈ, ਆਮ ਮੁਸਾਫਿਰਾਂ ਦੀ ਸੁਰੱਖਿਆ, ਸਮੇਂ ਨਾਲ ਟ੍ਰੇਨਾਂ ਦਾ ਪਰਿਚਾਲਨ ਜਾਂ ਕਥਿਤ ਵਿਸ਼ੇਸ਼ ਵਰਗ ਦੀ ਸੁਖ-ਸਹੂਲਤਾਂ ਲਈ ਸੰਸਾਧਨਾਂ ਦਾ ਇਸਤੇਮਾਲ? ਜਦੋਂ ਤੋਂ ਉਦਾਰੀਕਰਣ ਦਾ ਦੌਰ ਸ਼ੁਰੂ ਹੋਇਆ ਹੈ, ਢਾਂਚਾਗਤ ਵਿਕਾਸ ਦੀ ਖੂਬ ਦੁਹਾਈ ਦਿੱਤੀ ਜਾਂਦੀ ਰਹੀ ਹੈ| ਇੰਨੇ ਸਾਲਾਂ ਵਿੱਚ ਇਹ ਕਿਵੇਂ ਢਾਂਚਾਗਤ ਵਿਕਾਸ ਹੋਇਆ ਹੈ ਕਿ ਪਟਰੀਆਂ ਦੀ ਖਸਤਾ ਹਾਲਤ ਦੇ ਕਾਰਨ ਹਾਦਸੇ ਹੋ ਰਹੇ ਹਨ!
ਅਰੁਣ ਚੌਧਰੀ

Leave a Reply

Your email address will not be published. Required fields are marked *