ਰੇਲਵੇ ਸਟੇਸ਼ਨ ਫੇਜ਼-11 ਵਿਖੇ ਪੁਲੀਸ ਨੇ ਲਗਾਇਆ ਜਾਗਰੂਕਤਾ ਕੈਂਪ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਮੁਹਾਲੀ ਪੁਲੀਸ ਵੱਲੋਂ ਫੇਜ਼-11 ਦੇ ਰੇਲਵੇ ਸਟੇਸ਼ਨ ਤੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ| ਇਸ ਮੌਕੇ ਇੰਚਾਰਜ ਸਬ ਡਵੀਜਨ ਸਾਂਝ ਕੇਂਦਰ ਸਬ ਇੰਸਪੈਕਟਰ ਬਲਬੀਰ ਕੌਰ ਨੇ ਆਮ ਲੋਕਾਂ ਨੂੰ ਪੰਜਾਬ ਪੁਲੀਸ ਵੱਲੋਂ ਸ਼ੁਰੂ ਕੀਤੀਆਂ 3 ਐਪਲੀਕੇਸ਼ਨਾਂ ਬਾਰੇ ਜਾਣਕਾਰੀ ਦਿਤੀ ਗਈ| ਇਸ ਮੌਕੇ ਪੁਲੀਸ ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਸ਼ਕਤੀ ਐਪ, ਪੀ ਪੀ ਸਾਂਝ ਐਪ ਅਤੇ ਨੋਅ ਯੂਅਰ ਪੁਲੀਸ ਐਪ ਬਾਰੇ  ਦਸਿਆ ਗਿਆ ਅਤੇ ਇਹਨਾਂ ਦੀ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਦਿਤੀ ਗਈ|
ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਸ਼ਕਤੀ ਐਪ ਵਿੱਚ ਹੈਲਪ ਵਾਲਾ ਬਟਨ ਦਬਾਉਂਦੇ ਹੀ ਲੋਕਲ ਪੁਲੀਸ ਨੂੰ ਮੇਸੈਜ ਮਿਲ ਜਾਵੇਗਾ ਅਤੇ ਪੀੜਤ ਦੀ ਫੋਟੋ ਅਤੇ ਲੋਕੇਸ਼ਨ ਪੁਲੀਸ ਨੂੰ ਦਿਖਾਈ ਦੇਵੇਗੀ, ਇਸ ਤਰ੍ਹਾਂ ਤੁਰੰਤ ਐਕਸ਼ਨ ਕਰਕੇ ਮਾੜੇ  ਅਨਸਰਾਂ ਨੂੰ ਠੱਲ ਪਾਈ ਜਾ ਸਕੇਗੀ|

Leave a Reply

Your email address will not be published. Required fields are marked *