ਰੇਲ ਗੱਡੀਆਂ ਵਿੱਚ ਮਿਲਦਾ ਖਾਣਾ , ਖਾਣ ਦੇ ਯੋਗ ਨਹੀਂ : ਸੀ.ਏ.ਜੀ. ਰਿਪੋਰਟ

ਨਵੀਂ ਦਿੱਲੀ, 21 ਜੁਲਾਈ (ਸ.ਬ.) ਭਾਰਤੀ ਰੇਲ ਵਿੱਚ ਪਰੋਸਿਆ ਜਾਣ ਵਾਲਾ ਭੋਜਨ ਖਾਣ ਲਾਇਕ ਨਹੀਂ ਹੈ| ਅੱਜ ਕੰਟਰੋਲਰ ਅਤੇ ਆਡੀਟਰ ਜਨਰਲ (ਸੀ.ਏ.ਜੀ.) ਵੱਲੋਂ  ਸੰਸਦ ਵਿੱਚ ਰੱਖੀ ਗਈ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੂਸ਼ਿਤ ਭੋਜਨ, ਰੀਸਾਈਕਲ ਕੀਤਾ ਹੋਇਆ ਖਾਦ ਪਦਾਰਥ ਅਤੇ ਡਿੱਬਾ ਬੰਦ ਅਤੇ ਬੋਤਲਬੰਦ ਵਸਤੂਆਂ ਦਾ ਉਪਯੋਗ ਉਸ ਤੇ ਲਿਖੀ ਇਸਤੇਮਾਲ ਕੀਤੀ ਆਖਰੀ ਤਾਰੀਖ ਦੇ ਬਾਅਦ ਵੀ ਕੀਤਾ ਜਾ ਰਿਹਾ ਹੈ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਦੀ ਫੂਡ ਪਾਲਿਸੀ ਵਿੱਚ ਲਗਾਤਾਰ ਬਦਲਾਅ ਹੋਣ ਨਾਲ ਯਾਤਰੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਹਨ|
ਇਕ ਨਿਰੱਖਣ ਤੋਂ ਪਤਾ ਚੱਲਿਆ ਹੈ ਕਿ ਖਾਣ-ਪੀਣ ਦੀ ਤਿਆਰੀ ਦੌਰਾਨ ਸਾਫ-ਸਫਾਈ ਦਾ ਉਚਿਤ ਧਿਆਨ ਨਹੀਂ ਰੱਖਿਆ ਜਾਂਦਾ ਹੈ| ਇੰਨਾਂ ਹੀ ਨਹੀਂ ਭੋਜਨ ਜਾਂ ਹੋਰ ਸਾਮਾਨ ਲੈਣ ਦੇ ਬਾਅਦ ਗ੍ਰਾਹਕ ਨੂੰ ਬਿਲ ਵੀ ਨਹੀਂ ਦਿੱਤਾ ਜਾਂਦਾ| ਰੇਲਵੇ ਅਤੇ ਸੀ.ਏ.ਜੀ. ਦੀ ਜੁਆਇੰਟ ਟੀਮ  ਨੇ 74 ਸਟੇਸ਼ਨਾਂ ਅਤੇ 80 ਟਰੇਨਾਂ ਦਾ ਨਿਰਖਣ ਕੀਤਾ ਅਤੇ ਦੇਖਿਆ ਕਿ ਖਾਣਾ ਬਣਾਉਣ ਦੇ ਲਈ ਗੰਦੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ| ਕੂੜੇ ਦੇ ਡਿੱਬੇ ਨੂੰ ਨਾ ਹੀ ਢੱਕ ਕੇ ਰੱਖਿਆ ਜਾਂਦਾ ਹੈ| ਇਸ ਦੇ ਇਲਾਵਾ ਭੋਜਨ ਨੂੰ ਮੱਖੀ, ਕੀੜੇ-ਮਕੋੜੇ, ਚੂਹੇ ਅਤੇ ਕਾਕਰੋਚ ਤੋਂ ਬਚਾਉਣ ਲਈ ਕੋਈ ਪੁਖਤਾ ਉਪਾਅ ਨਹੀਂ ਕੀਤਾ ਜਾਂਦਾ|

Leave a Reply

Your email address will not be published. Required fields are marked *