ਰੇਲ ਗੱਡੀ ਹੇਠ ਆ ਕੇ ਇਕ ਵਿਅਕਤੀ ਵਲੋਂ ਆਤਮ ਹੱਤਿਆ

ਕੁਰਾਲੀ, 23 ਅਪ੍ਰੈਲ (ਸ.ਬ.) ਕੁਰਾਲੀ ਵਿਖੇ ਅੱਜ ਸਵੇਰੇ 10.30 ਵਜੇ ਦੇ ਕਰੀਬ ਇਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ| ਇਸ ਵਿਅਕਤੀ  ਦੀ ਪਹਿਚਾਣ ਅਨਿਲ ਕੁਮਾਰ ਪੁੱਤਰ ਰਾਮ ਕੁਮਾਰ ਵਸਨੀਕ ਵਾਰਡ ਨੰਬਰ 3, ਕੁਰਾਲੀ ਵਜੋਂ ਹੋਈ ਹੈ| ਪ੍ਰਾਪਤੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਸੁਨਿਆਰ ਦਾ ਕੰਮ ਕਰਦਾ ਸੀ ਅਤੇ ਇਸਦੀ ਦੇਣਦਾਰੀ ਬਹੁਤ ਸੀ| ਰੇਲਵੇ ਪੁਲੀਸ ਨੇ ਇਸ ਸੰਬੰਧੀ ਆਈ.ਪੀ.ਸੀ. ਦੀ ਧਾਰਾ 174 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *