ਰੇਵਾੜੀ ਤੋਂ ਬਾਅਦ ਹੁਣ ਫਰੀਦਾਬਾਦ ਵਿੱਚ ਲੜਕੀ ਨਾਲ ਹੋਈ ਦਰਿੰਦਗੀ

ਨਵੀਂ ਦਿੱਲੀ, 19 ਸਤੰਬਰ (ਸ.ਬ.) ਹਰਿਆਣਾ ਦੇ ਰੇਵਾੜੀ ਵਿੱਚ ਲੜਕੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਦੀ ਅੱਗ ਅਜੇ ਸ਼ਾਂਤ ਵੀ ਨਹੀਂ ਹੋਈ ਕਿ ਫਰੀਦਾਬਾਦ ਦੇ ਬੱਲਭਗੜ੍ਹ ਵਿੱਚ ਚਾਰ ਨੌਜਵਾਨਾਂ ਨੇ ਇਕ ਲੜਕੀ ਅਤੇ ਉਸ ਦੇ ਦੋਸਤ ਨਾਲ ਕੁੱਟਮਾਰ ਕੀਤੀ| ਉਸ ਤੋਂ ਬਾਅਦ ਦੋਹਾਂ ਨੂੰ ਬੰਧਕ ਬਣਾ ਕੇ ਲੜਕੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਉਨ੍ਹਾਂ ਨੂੰ ਮੌਕੇ ਤੇ ਛੱਡ ਕੇ ਫਰਾਰ ਹੋ ਗਏ| ਇਸ ਦੀ ਸੂਚਨਾ ਲੜਕੀ ਨੇ ਪੁਲੀਸ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ ਅਤੇ ਲੜਕੀ ਦੇ ਬਿਆਨ ਤੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ|
ਪੁਲੀਸ ਨੇ ਇਕ ਦੋਸ਼ੀ ਨੂੰ ਫੜ੍ਹਿਆ ਅਤੇ ਪੀੜਤਾ ਦੀ ਮੈਡੀਕਲ ਜਾਂਚ ਕਰਵਾ ਕੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਹੈ| ਜਿੱਥੇ ਬਿਆਨ ਦਰਜ ਕਰਵਾਏ ਗਏ| ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀਆਂ ਰੇਪ ਅਤੇ ਗੈਂਗਰੇਪ ਦੀਆਂ ਵਾਰਦਾਤਾਂ ਨਾਲ ਜਿੱਥੇ ਆਮ ਆਦਮੀ ਡਰ ਦੇ ਵਿੱਚ ਜੀਵਨ ਜੀ ਰਿਹਾ ਹੈ| ਅਸਲ ਵਿੱਚ ਦੇਰ ਸ਼ਾਮ ਇਕ ਲੜਕਾ ਅਤੇ ਲੜਕੀ ਘੁੰਮਣ ਲਈ ਆਗਰਾ ਕੈਨਾਲ ਵਿੱਚ ਬਣੀਆਂ ਪਟਰੀਆਂ ਤੇ ਟਹਿਲ ਰਹੇ ਸੀ ਅਤੇ ਫਿਰ ਉਨ੍ਹਾਂ ਨੂੰ ਚਾਰ ਨੌਜਵਾਨਾਂ ਨੇ ਬੰਧਕ ਬਣਾ ਲਿਆ ਜਿਸ ਤੋਂ ਬਾਅਦ ਚਾਰਾਂ ਲੜਕਿਆਂ ਨੇ ਲੜਕੀ ਨਾਲ ਵਾਰੀ-ਵਾਰੀ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਫਿਰ ਮੌਕੇ ਤੇ ਫਰਾਰ ਹੋ ਗਏ|
ਘਟਨਾ ਤੋਂ ਬਾਅਦ ਦੋਵੇਂ ਕਿਸੇ ਤਰ੍ਹਾਂ ਨਹਿਰ ਦੀਆਂ ਪਟਰੀਆਂ ਦੇ ਕਿਨਾਰੇ ਬਣੀਆਂ ਝਾੜੀਆਂ ਤੋਂ ਬਾਹਰ ਆਏ ਅਤੇ ਫਿਰ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ| ਇਸ ਘਟਨਾ ਦੇ ਬਾਅਦ ਭਾਂਵੇ ਹੀ ਪੁਲੀਸ ਇਕ ਦੋਸ਼ੀ ਨੂੰ ਫੜ੍ਹਣ ਦਾ ਦਾਅਵਾ ਕਰ ਰਹੀ ਹੈ ਪਰ ਇਸ ਘਟਨਾ ਨਾਲ ਇਹ ਵੀ ਸਾਫ ਹੋ ਗਿਆ ਹੈ ਕਿ ਦੋਸ਼ੀਆਂ ਵਿੱਚ ਫਰੀਦਾਬਾਦ ਪੁਲੀਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ|

Leave a Reply

Your email address will not be published. Required fields are marked *