ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਨਜਾਇਜ ਕਬਜਿਆਂ ਕਾਰਨ ਲੋਕ ਪ੍ਰੇਸ਼ਾਨ

ਜੀਰਕਪੁਰ, 7 ਅਕਤੂਬਰ (ਦੀਪਕ ਸ਼ਰਮਾ) ਜੀਰਕਪੁਰ ਵਿੱਚ ਰੇਹੜੀ ਫੜੀ ਵਾਲਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਗਈ ਹੈ ਕਿ ਹਰ ਪਾਸੇ ਰੇਹੜੀਆਂ ਫੜੀਆਂ ਹੀ ਨਜਰ ਆਉਂਦੀਆਂ ਹਨ| ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਸੜਕਾਂ ਉਪਰ ਹੀ ਕੀਤੇ ਗਏ ਨਜਾਇਜ ਕਬਜਿਆਂ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹਨਾਂ ਰੇਹੜੀਆਂ ਫੜੀਆਂ ਕਾਰਨ ਹਰ ਦਿਨ ਹੀ ਹਾਦਸੇ ਵੀ ਵਾਪਰ ਰਹੇ ਹਨ ਪਰ ਪ੍ਰਸ਼ਾਸ਼ਨ ਇਸ ਸਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਸੁੱਤਾ ਪਿਆ ਹੈ| ਪ੍ਰੀਤ ਕਾਲੋਨੀ ਦੇ ਵਸਨੀਕ ਪੂਜਾ, ਕੁਲਵਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਰੇਹੜੀਆਂ ਵਾਲੇ ਆਪਣੀ ਮਨਮਾਨੀ ਕਰਦੇ ਹਨ ਅਤੇ ਥਾਂ ਥਾਂ ਇਹਨਾਂ ਨੇ ਨਜਾਇਜ ਕਬਜੇ ਕਰ ਰੱਖੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਜੀਰਕਪੁਰ ਵਿਚ ਪਹਿਲਾਂ ਹੀ ਟ੍ਰੈਫਿਕ ਬਹੁਤ ਜਿਆਦਾ ਹੈ, ਉਪਰੋਂ ਇਹਨਾਂ ਰੇਹੜੀਆਂ ਵਾਲਿਆਂ ਕਰਕੇ ਹਰ ਸਮੇਂ ਹੀ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ| ਉਹਨਾਂ ਮੰਗ ਕੀਤੀ ਕਿ ਇਹਨਾਂ ਨਜਾਇਜ ਰੇਹੜੀ ਫੜੀ ਵਾਲਿਆਂ ਨੂੰ ਨੱਥ ਪਾਈ ਜਾਵੇ| ਇਸ ਸਬੰਧੀ ਜਦੋਂ ਮਿਉਂਸਪਲ ਕੌਂਸਲ ਜੀਰਕਪੁਰ ਦੇ ਈ ਓ ਐਸ ਕੇ ਅਗਰਵਾਲ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ, ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਕਰਵਾਉਣਗੇ|

Leave a Reply

Your email address will not be published. Required fields are marked *