ਰੈਂਜੀਡੈਂਟਸ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ

ਐਸ ਏ ਐਸ ਨਗਰ, 12 ਮਾਰਚ (ਸ.ਬ.) ਰੈਂਜੀਡੈਂਟਸ ਵੈਲਫੇਅਰ ਸੁਸਾਇਟੀ ਐਚ ਐਮ ਅਤੇ ਐਚ ਐਮ ਹਾਊਸ ਬਲਾਕ 2 ਫੇਜ਼ 2 ਦੀ ਜਨਰਲ ਬਾਡੀ ਦੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਸ੍ਰੀ ਆਰ ਪੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿਛਲੇ ਪੰਜ ਸਾਲ ਵਿੱਚ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ| ਇਸ ਮੌਕੇ ਅਗਲੇ ਪੰਜ ਸਾਲ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ|
ਇਸ ਮੌਕੇ ਮਨਮੋਹਨ ਕਾਲਾ ਨੂੰ ਮੁੜ ਪ੍ਰਧਾਨ, ਅਵਤਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ,ਹਰਜਿੰਦਰ ਕੌਰ ਨੂੰ ਮੀਤ ਪ੍ਰਧਾਨ, ਸਰੂਪ ਸਿੰਘ ਨੂੰ ਆਡੀਟਰ, ਕੁਲਦੀਪ ਸਿੰਘ ਬਰਾੜ ਨੂੰ ਜਨਰਲ ਸਕੱਤਰ, ਰਵੀਕਾਂਤ ਗੁਪਤਾ ਨੂੰ ਖਜਾਨਚੀ, ਅਨਿਲ ਕੁਮਾਰ ਵਿਜ ਨੂੰ ਜੁਆਂਇੰਟ ਸਕੱਤਰ ਚੁਣਿਆ ਗਿਆ| ਇਸ ਤੋਂ ਇਲਾਵਾ 10 ਕਾਰਜਕਾਰੀ ਮੈਂਬਰ ਵੀ ਚੁਣੇ ਗਏ|

Leave a Reply

Your email address will not be published. Required fields are marked *