ਰੈਂਜੀਡੈਂਟ ਐਸੋਸੀਏਸ਼ਨ ਫੇਜ਼-7 ਦੀ ਸਲਾਨਾ ਚੋਣ ਹੋਈ

ਐਸ.ਏ. ਐਸ ਨਗਰ, 13 ਅਗਸਤ (ਸ.ਬ.) ਸਥਾਨਕ ਫੇਜ਼-7 ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ (ਕੋਠੀ ਨੰ 200 ਤੋਂ 787) ਵਾਰਡ ਨੰ. 19 ਦੀ ਚੋਣ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼-7 ਮੁਹਾਲੀ ਵਿਖੇ ਸ੍ਰੀ ਵਨੀਤ ਵਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ੍ਰ. ਤੇਜਾ ਸਿੰਘ ਨਾਗਰਾ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ| ਪ੍ਰਧਾਨ ਦੇ ਅਹੁਦੇ ਲਈ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਆਏ| ਸਭ ਤੋਂ ਵੱਧ ਵੋਟਾਂ ਸ੍ਰ. ਪ੍ਰਲਾਦ ਸਿੰਘ ਨੂੰ ਪਈਆਂ ਅਤੇ ਉਹ ਇੱਕ ਸਾਲ ਲਈ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ ਕੀਤੇ ਗਏ|
ਗਵਰਨਿੰਗ ਸ਼ਾਖਾ ਦੇ ਦੂਸਰੇ ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ| ਜਿਸ ਵਿੱਚ ਸ੍ਰੀ ਸੁਖਵੰਤ ਸਿੰਘ ਧਾਨੀ ਵਾਈਸ ਪ੍ਰਧਾਨ, ਪੀ.ਆਰ. ਮਾਨ, ਜਨਰਲ ਸਕੱਤਰ, ਅਬਦੁਲ ਅਜੀਜ ਜੁਆਇੰਟ ਸਕੱਤਰ, ਸ਼ਮਸ਼ੇਰ ਸਿੰਘ ਫਾਈਨੈਂਸ ਸਕੱਤਰ, ਤੇਜਾ ਸਿੰਘ ਨਾਗਰਾ ਕਾਨੂੰਨੀ ਸਲਾਹਕਾਰ ਅਤੇ ਜੀ. ਕੇ ਟੰਡਨ ਆਡੀਟਰ ਚੁਣੇ ਗਏ|
ਇਸ ਮੌਕੇ ਸ੍ਰ. ਪ੍ਰਲਾਦ ਸਿੰਘ ਨੇ ਕਿਹਾ ਕਿ ਇਹ ਐਸੋਸੀਏਸ਼ਨ ਨਿਰੋਲ ਸਮਾਜ ਸੇਵੀ ਹੈ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵੱਲ ਖਾਸ ਤੌਰ ਤੇ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇਗਾ|

Leave a Reply

Your email address will not be published. Required fields are marked *